DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Agriculture Reforms: ਖੇਤੀ ਆਧਾਰਿਤ ਸਨਅਤੀ ਇਕਾਈਆਂ ਉਸਾਰਨ ’ਤੇ ਜ਼ੋਰ

ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾੳੁਣ ਦੀ ਮੰਗ; ਸ਼ੇਰੋਂ ਖੰਡ ਮਿੱਲ ’ਚ ਪੱਕਾ ਮੋਰਚਾ ਜਾਰੀ

  • fb
  • twitter
  • whatsapp
  • whatsapp
featured-img featured-img
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕਿਸਾਨ।
Advertisement
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੂਬੇ ਵਿੱਚ ਖੇਤੀ ਅਧਾਰਤ ਸਨਅਤੀ ਇਕਾਈਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਲਈ ਸਹਿਕਾਰੀ ਖੰਡ ਮਿਲ ਸ਼ੇਰੋਂ ਵਰਗੇ ਬੰਦ ਪਏ ਅਦਾਰੇ ਫਿਰ ਤੋਂ ਚਾਲੂ ਕੀਤੇ ਜਾਣੇ ਚਾਹੀਦੇ ਹਨ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਇਹ ਮੰਗ ਸਹਿਕਾਰੀ ਖੰਡ ਮਿੱਲ ਦੀ ਜ਼ਮੀਨ ਨੂੰ ਹੋਰਨਾਂ ਅਦਾਰਿਆਂ ਨੂੰ ਅਲਾਟ ਕਰਨ ਖ਼ਿਲਾਫ਼ ਲਾਏ ਪੱਕਾ ਮੋਰਚਾ ਦੇ ਅੱਜ 74ਵੇਂ ਦਿਨ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਜਿੰਦਰ ਸਿੰਘ ਟਾਂਡਾ, ਗੁਰਦਿਆਲ ਸਿੰਘ ਬਰਨਾਲਾ, ਇੰਦਰਜੀਤ ਸਿੰਘ ਮਰਹਾਣਾ, ਦਲਬੀਰ ਸਿੰਘ ਬਿਦਾਦਪੁਰ ਨੇ ਸੰਬੋਧਨ ਕੀਤਾ।

Advertisement

ਕਿਸਾਨ ਆਗੂਆਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਸੂਬੇ ਵਿੱਚ ਗੋਇੰਦਵਾਲ ਸਨਅਤੀ ਕੇਂਦਰ ਵਰਗੇ ਪ੍ਰਾਜੈਕਟ ਉਸਾਰੇ ਜਾਣੇ ਵੀ ਅੱਜ ਸਮੇਂ ਦੀ ਮੰਗ ਹਨ। ਉਨ੍ਹਾਂ ਕਿਹਾ ਕਿ ਇਸ ਗੋਇੰਦਵਾਲ ਦੇ ਸਨਅਤੀ ਕੇਂਦਰ ਵਿਖੇ ਹਜ਼ਾਰਾਂ ਏਕੜ ਜ਼ਮੀਨ ਪਿਛਲੇ ਦਹਾਕਿਆਂ ਤੋਂ ਖਾਲੀ ਪਈ ਹੈ, ਜਿੱਥੇ ਫੈਕਟਰੀਆਂ ਲਾ ਕੇ ਜਿੱਥੇ ਸੂਬੇ ਦੀ ਤਰੱਕੀ ਯਕੀਨੀ ਬਣਾਈ ਜਾ ਸਕਦੀ ਹੈ ਅਤੇ ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕਣਗੇ।

Advertisement

ਬੁਲਾਰਿਆਂ ਕਿਹਾ ਕਿ ਉਹ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ 100 ਏਕੜ ਦੇ ਕਰੀਬ ਜ਼ਮੀਨ ਹੋਰਨਾਂ ਅਦਾਰਿਆਂ ਨੂੰ ਦੇਣ ਦੀ ਆਗਿਆ ਨਹੀਂ ਦੇਣਗੇ। ਉਨ੍ਹਾਂ ਸਰਕਾਰ ਵੱਲੋਂ ਮਾਮਲੇ ਦਾ ਨਿਬੇੜਾ ਕਰਨ ਲਈ ਕੋਈ ਵਿਚਾਰ ਵਟਾਂਦਰਾ ਕਰਨ ਤੋਂ ਗੁਰੇਜ਼ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਖ਼ੁਦ ਇਸ ਮਸਲੇ ਦਾ ਹੱਲ ਕਰਨ ਵੱਲ ਰੁਚੀ ਨਹੀਂ ਦਿਖਾ ਰਹੀ। ਇਸ ਮੌਕੇ ਹੋਰ ਕਿਸਾਨ ਆਗੂਆਂ ਜਸਬੀਰ ਸਿੰਘ ਨਿਜਰਪੁਰਾ, ਰਣਜੀਤ ਸਿੰਘ ਬਹਾਦਰ ਨਗਰ, ਸੁਖਬਾਜ ਸਿੰਘ ਸਿੱਧੂ, ਪਾਲ ਸਿੰਘ ਲੋਹਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।

Advertisement
×