DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab brick kiln owners ਅਤੇ ਮਜ਼ਦੂਰਾਂ ਵਿਚਾਲੇ ਸਮਝੌਤਾ

ਮਜ਼ਦੂਰਾਂ ਨੂੰ ਮਿਨੀਮਮ ਵੇਜ ਨੋਟੀਫਿਕੇਸ਼ਨ ’ਤੇ 9.25 ਫ਼ੀਸਦ ਵਾਧਾ ਦੇਣ ’ਤੇ ਬਣੀ ਸਹਿਮਤੀ

  • fb
  • twitter
  • whatsapp
  • whatsapp
featured-img featured-img
ਮਜ਼ਦੂਰੀ ਵਧਾਉਣ ਦੀ ਮੰਗ ਕਰਦੇ ਹੋਏ ਭੱਠਾ ਮਜ਼ਦੂਰ। -ਫੋਟੋ: ਧਵਨ
Advertisement

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ ਟੀ ਯੂ ਪੰਜਾਬ ਵੱਲੋਂ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧੇ ਨੂੰ ਲੈ ਕੇ ਅੱਜ ਇੱਥੇ ਅਸਿਸਟੈਂਟ ਲੇਬਰ ਕਮਿਸ਼ਨਰ ਦੇ ਦਫ਼ਤਰ ਵਿੱਚ ਭੱਠਾ ਮਾਲਕ ਐਸੋਸੀਏਸ਼ਨ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦਰਮਿਆਨ ਹੋਈ ਮੀਟਿੰਗ ਵਿੱਚ ਸਮਝੌਤਾ ਹੋਇਆ ਕਿ ਭੱਠਾ ਮਾਲਕ, ਮਜ਼ਦੂਰਾਂ ਨੂੰ ਘੱਟੋ ਘੱਟ ਵੇਜ ਨੋਟੀਫਿਕੇਸ਼ਨ ਉੱਪਰ 9.25 ਫ਼ੀਸਦ ਵਾਧਾ ਦੇਣਗੇ।

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਦੱਸਿਆ ਕਿ ਸਰਦੀ ਸੀਜ਼ਨ ਵਿਚ ਮਿਨੀਮਮ ਵੇਜ, ਦੇਰ ਨਾਲ ਜਾਰੀ ਹੋਣ ਕਰਕੇ ਕੁਝ ਮਜ਼ਦੂਰਾਂ ਦਾ ਬਕਾਇਆ ਰਹਿ ਗਿਆ ਸੀ, ਜੋ ਭੱਠਾ ਮਾਲਕਾਂ ਨੇ ਇਕ ਦੋ ਹਫਤਿਆਂ ਅੰਦਰ ਦੇਣ ਦਾ ਭਰੋਸਾ ਦਿੱਤਾ। ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਾਰ ਲੇਬਰ ਕੋਡ ਰੱਦ ਕਰਾਉਣ ਅਤੇ ਪੰਜਾਬ ਸਰਕਾਰ ਤੋਂ ਮਿਨੀਮਮ ਵੇਜ ਵਿੱਚ ਸੋਧ ਕਰਾਉਣ ਲਈ ਸੰਘਰਸ਼ ਨੂੰ ਤਿੱਖਾ ਕਰਨ ਦਾ ਸੱਦਾ ਦਿੱਤਾ।

Advertisement

ਅਸਿਸਟੈਂਟ ਲੇਬਰ ਕਮਿਸ਼ਨਰ ਦੇ ਦਫ਼ਤਰ ਅੱਗੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਦੇ ਵਿੱਤ ਸਕੱਤਰ ਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬੁੱਟਰ ਅਤੇ ਜਾਇੰਟ ਸਕੱਤਰ ਮਨਹਰਨ ਨੇ ਕਿਹਾ ਕਿ ਮਜ਼ਦੂਰਾਂ ਦੇ ਏਕੇ ਕਾਰਨ ਹੀ ਇਸ ਸਾਲ ਮਜ਼ਦੂਰੀ ਵਿੱਚ ਵਾਧਾ ਕਰਨ ਦੀ ਜਿੱਤ ਹੋਈ ਹੈ। ਇਸ ਮੌਕੇ ਰਾਮ ਦਿਆਲ, ਪ੍ਰਸ਼ੋਤਮ ਦਾਸ, ਰਾਮ ਲਾਲ, ਪਵਨ ਕੁਮਾਰ, ਭੋਲਾ ਰਾਮ, ਸਮੀਰ ਨੇ ਵੀ ਮਜ਼ਦੂਰਾਂ ਨੂੰ ਸੰਬੋਧਨ ਕੀਤਾ।

Advertisement

Advertisement
×