ਰਿਸ਼ਵਤ ਦੇ ਦੋਸ਼ਾਂ ਮਗਰੋਂ ਪੀਲੀ ਲਾਈਨ ਅੰਦਰਲੀਆਂ ਰੇਹੜੀਆਂ ਦੇ ਵੀ ਚਲਾਨ ਕੱਟੇ : The Tribune India

ਰਿਸ਼ਵਤ ਦੇ ਦੋਸ਼ਾਂ ਮਗਰੋਂ ਪੀਲੀ ਲਾਈਨ ਅੰਦਰਲੀਆਂ ਰੇਹੜੀਆਂ ਦੇ ਵੀ ਚਲਾਨ ਕੱਟੇ

ਰਿਸ਼ਵਤ ਦੇ ਦੋਸ਼ਾਂ ਮਗਰੋਂ ਪੀਲੀ ਲਾਈਨ ਅੰਦਰਲੀਆਂ ਰੇਹੜੀਆਂ ਦੇ ਵੀ ਚਲਾਨ ਕੱਟੇ

ਪੀਲੀ ਲਾਈਨ ਅੰਦਰ ਲੱਗੀ ਰੇਹੜੀ ਦਾ ਚਲਾਨ ਕੱਟਦਾ ਹੋਇਆ ਕੌਂਸਲ ਦਾ ਅਧਿਕਾਰੀ।

ਜਗਜੀਤ ਸਿੰਘ
ਮੁਕੇਰੀਆਂ, 2 ਦਸੰਬਰ

ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਾਜ਼ਾਰ ਵਿੱਚ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਰੇਹੜੀਆਂ ਦੇ ਚਲਾਨ ਕਟਾਉਣ ਦੀ ਜ਼ਿੰਮੇਵਾਰੀ ਪੈਸੇ ਲੈ ਕੇ ਰੇਹੜੀਆਂ ਲਗਵਾਉਣ ਦੇ ਦੋਸ਼ਾਂ ਵਿੱਚ ਘਿਰੇ ਪੰਪ ਅਪ੍ਰੇਟਰ ਨੂੰ ਸੌਂਪ ਦਿੱਤੀ ਹੈ। ਰੇਹੜੀਆਂ ਵਾਲਿਆਂ ਦਾ ਦੋਸ਼ ਹੈ ਕਿ ਉਸ ਵੱਲੋਂ ਪੀਲੀ ਲਾਈਨ ਅੰਦਰਲੀਆਂ ਰੇਹੜੀਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ, ਜਦੋਂ ਕਿ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਵਾਧਰੇ ਵਧਾ ਕੇ ਰੱਖੇ ਸਮਾਨ ਵੱਲ ਮੂੰਹ ਵੀ ਨਹੀਂ ਕੀਤਾ ਜਾ ਰਿਹਾ। ਨਗਰ ਕੌਂਸਲ ਦੇ ਅਧਿਕਾਰੀ ਉਸ ਵਲੋਂ ਕੱਟੇ ਚਲਾਨਾਂ ਦੀ ਜਾਣਕਾਰੀ ਦੇਣ ਤੋਂ ਵੀ ਟਾਲਾ ਵੱਟ ਰਹੇ ਹਨ।

ਦੱਸਣਯੋਗ ਹੈ ਕਿ ਸ਼ਹਿਰ ਦੇ ਇੱਕ ਰੇਹੜੀ ਵਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਵੱਟਸਐਪ ਨੰਬਰ ’ਤੇ ਸ਼ਿਕਾਇਤ ਕੀਤੀ ਸੀ ਕਿ ਨਗਰ ਕੌਂਸਲ ਦੇ ਪੰਪ ਅਪ੍ਰੇਟਰ ਵੱਲੋਂ ਬਾਜ਼ਾਰ ਅਤੇ ਕੌਮੀ ਮਾਰਗ ’ਤੇ ਰੇਹੜੀਆਂ ਲਗਵਾਉਣ ਬਦਲੇ ਮਹੀਨਾਵਾਰ ਰਿਸ਼ਵਤ ਲਈ ਜਾ ਰਹੀ ਹੈ। ਇਹ ਰਿਸ਼ਵਤ ਅਦਾ ਨਾ ਕਰਨ ਵਾਲੇ ਨੂੰ ਜਾਂ ਤਾਂ ਰੇਹੜੀ ਹੀ ਨਹੀਂ ਲਗਾਉਣ ਦਿੱਤੀ ਜਾਂਦੀ ਜਾਂ ਫਿਰ ਉਸ ਦਾ ਸਾਮਾਨ ਜ਼ਬਤ ਕਰ ਕੇ ਚਲਾਨ ਕੱਟੇ ਜਾ ਰਹੇ ਹਨ।

ਉਸ ਨੇ ਮੁੱਖ ਮੰਤਰੀ ਤੋਂ ਨਗਰ ਕੌਂਸਲ ਅੰਦਰ ਫੈਲੇ ਭ੍ਰਿਸ਼ਟਾਚਾਰ ’ਤੇ ਲਗਾਮ ਲਗਾਉਣ ਦੀ ਮੰਗ ਕੀਤੀ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਨਗਰ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਗਾਏ ਸਨ।

ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪੰਪ ਅਪ੍ਰੇਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਮੁੜ ਬਾਜ਼ਾਰ ਵਿੱਚ ਰੇਹੜੀਆਂ ਹਟਾਉਣ ਆਈ ਟੀਮ ਵੱਲੋਂ ਕੁਝ ਰੇਹੜੀ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਟੀਮ ਵੱਲੋਂ ਇੱਕਾ-ਦੁੱਕਾ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਪੀਲੀ ਲਾਈਨ ਅੰਦਰ ਰੇਹੜੀਆਂ ਲਗਾ ਕੇ ਸਮਾਨ ਵੇਚ ਰਹੇ ਮਾਹਤੜਾਂ ਦੇ ਵੀ ਚਲਾਨ ਕੱਟ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਹੈ ਕਿ ਹਮੇਸ਼ਾਂ ਵਾਂਗ ਇਸ ਟੀਮ ਨੇ ਮੁੱਖ ਬਾਜ਼ਾਰ ਵੱਲ ਮੂੰਹ ਵੀ ਨਹੀਂ ਕੀਤਾ ਜਦੋਂ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਦਾ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ।

ਇਸ ਸਬੰਧੀ ਗੱਲ ਕਰਨ ’ਤੇ ਪੰਪ ਅਪ੍ਰੇਟਰ ਅਸ਼ੋਕ ਕੁਮਾਰ ਨੇ ਸ਼ਿਕਾਇਤ ਸਬੰਧੀ ਜਾਣਕਾਰੀ ਦੇਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਉਸ ਨੂੰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਭੇਜਿਆ ਗਿਆ ਹੈ ਅਤੇ ਨਿਯਮਾਂ ਅਨੁਸਾਰ ਹੀ ਚਲਾਨ ਕੱਟੇ ਜਾ ਰਹੇ ਹਨ। ਮੁੱਖ ਬਾਜ਼ਾਰ ਸਬੰਧੀ ਪੁੱਛਣ ’ਤੇ ਅਸ਼ੋਕ ਕੁਮਾਰ ਨੇ ਜਵਾਬ ਦਿੱਤਾ ਕਿ ਆਉਂਦੇ ਦਿਨਾਂ ’ਚ ਬਾਜ਼ਾਰ ਅੰਦਰਲੇ ਨਾਜਾਇਜ਼ ਕਬਜ਼ੇ ਵੀ ਹਟਾਏ ਹਾਣਗੇ।

ਕੀ ਕਹਿੰਦੇ ਨੇ ਅਧਿਕਾਰੀ

ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਜੈ ਸਾਗਰ ਮਹਿਤਾ ਨੇ ਰਿਸ਼ਵਤ ਮੰਗਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸ਼ੋਕ ਕੁਮਾਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਦੀ ਅਗਵਾਈ ਸੌਂਪਣ ਬਾਰੇ ਕੋਈ ਜਵਾਬ ਨਾ ਦਿੰਦਿਆਂ ਸਿਰਫ ਐਨਾ ਹੀ ਕਿਹਾ ਕਿ ਟੀਮ ਉਨ੍ਹਾਂ ਵੱਲੋਂ ਹੀ ਭੇਜੀ ਗਈ ਹੈ, ਪਰ ਕਿਸੇ ਅਧਿਕਾਰੀ ਵੱਲੋਂ ਟੀਮ ਦੀ ਅਗਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਕੱਟੇ ਗਏ ਚਲਾਨਾਂ ਬਾਰੇ ਜਾਣਕਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All