ਖੜ੍ਹੇ ਟਰੱਕ ’ਚ ਐਕਟਿਵਾ ਵੱਜੀ, ਚਾਲਕ ਦੀ ਮੌਤ
ਫਗਵਾੜਾ-ਲੁਧਿਆਣਾ ਸੜਕ ’ਤੇ ਪਿੰਡ ਮੌਲੀ ਗੇਟ ਲਾਗੇ ਖੜ੍ਹੇ ਟਰੱਕ ’ਚ ਮਗਰੋਂ ਐਕਟਿਵਾ ਵੱਜਣ ਕਾਰਨ 55 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਹੇਮੰਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਫ਼ਿਲੌਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ...
Advertisement
ਫਗਵਾੜਾ-ਲੁਧਿਆਣਾ ਸੜਕ ’ਤੇ ਪਿੰਡ ਮੌਲੀ ਗੇਟ ਲਾਗੇ ਖੜ੍ਹੇ ਟਰੱਕ ’ਚ ਮਗਰੋਂ ਐਕਟਿਵਾ ਵੱਜਣ ਕਾਰਨ 55 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਹੇਮੰਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਫ਼ਿਲੌਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ ਅਤੇ ਜਦੋਂ ਇਹ ਮੌਲੀ ਗੇਟ ਲਾਗੇਂ ਪੁੱਜਾ ਤਾਂ ਟਰੱਕ ਨਾਲ ਇਸ ਦਾ ਟੱਕਰ ਹੋ ਗਈ। ਉਸ ਨੂੰ ਜ਼ਖਮੀ ਹਾਲਤ ’ਚ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
Advertisement
Advertisement
×

