ਫਗਵਾੜਾ: ਦੋਸਤ ਨੂੰ ਰੋਟੀ ਦੇ ਕੇ ਵਾਪਸ ਆ ਰਹੇ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਪਾਸੋਂ ਨਕਦੀ, ਐਕਟਵਿਾ ਤੇ ਮੋਬਾਈਲ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਦਰ ਪੁਲੀਸ ਨੇ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 379-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੰਨੀ ਵਾਸੀ ਪੰਚਸ਼ੀਲ ਐਨਕਲੇਵ ਜਲੰਧਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 16 ਸਤੰਬਰ ਨੂੰ ਆਪਣੇ ਦੋਸਤ ਦੀਪਕ ਨਾਲ ਯੂਨੀਵਰਸਿਟੀ ’ਚ ਰਹਿੰਦੇ ਇੱਕ ਦੋਸਤ ਨੂੰ ਰੋਟੀ ਦੇਣ ਗਏ ਸੀ ਤੇ ਜਦੋਂ ਵਾਪਸ ਘਰ ਨੂੰ ਜਾ ਰਹੇ ਸੀ ਤਾਂ ਲੀਓ ਪੰਪ ਦੇ ਲਾਗੇ ਉਨ੍ਹਾਂ ਨੂੰ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਰੋਕ ਲਿਆ ਤੇ ਉਨ੍ਹਾਂ ਤੋਂ 7500 ਰੁਪਏ ਦੀ ਨਕਦੀ, ਮੋਬਾਈਲ ਫ਼ੋਨ ਤੇ ਐਕਟਵਿਾ ਖੋਹ ਲਈ। ਇਸ ਦੀ ਸੂਚਨਾ ਉਨ੍ਹਾਂ ਪੁਲੀਸ ਨੂੰ ਦਿੱਤੀ। -ਪੱਤਰ ਪ੍ਰੇਰਕ