ਜਲੰਧਰ: ਗ਼ਦਰੀ ਬਾਬਿਆਂ ਦੇ ਮੇਲੇ ਲਈ ਰਾਸ਼ਨ ਲੈ ਕੇ ਸ਼ਹੀਦ ਅਮਰ ਸਿੰਘ ਅੱਚਰਵਾਲ ਕਮੇਟੀ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜੀ। ਕਮੇਟੀ ਵੱਲੋਂ ਮੇਲੇ ਦਾ ਹਰ ਪੱਖੋਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਚਰਵਾਲ ਕਮੇਟੀ ਦਾ ਪੁਸਤਕਾਂ ਭੇਟ ਕਰ ਕੇ ਸਨਮਾਨ ਕੀਤਾ। ਅੱਚਰਵਾਲ ਕਮੇਟੀ ਦੇ ਆਏ ਸਾਥੀ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਰਿਹਾ ਮਿਊਜ਼ੀਅਮ, ਕਲਾ ਅਤੇ ਫਿਲਮ ਥੀਏਟਰ, ਲਾਇਬਰੇਰੀ, ਹਾਲ ਵਿਚ ਲੱਗ ਰਹੇ ਬੁੱਤਾਂ ਅਤੇ ਹਾਲ ਦੇ ਸਾਰੇ ਫਰੰਟ ਦੀ ਨੁਹਾਰ ਬਦਲਕੇ ਗ਼ਦਰੀ ਦੇਸ਼ ਭਗਤਾਂ ਦੀ ਯਾਦਗਾਰ ਵਾਲੀ ਦਿੱਖ ਉਘਾੜਨ ਦੇ ਕੀਤੇ ਜਾ ਰਹੇ ਯਤਨਾਂ ਤੋਂ ਜਾਣੂੰ ਹੋ ਕੇ ਬੇਹੱਦ ਖੁਸ਼ ਹੋਏ। ਉਹਨਾਂ ਨੇ ਆਰਥਿਕ ਅਤੇ ਲੰਗਰ ਲਈ ਹੋਰ ਸਹਾਇਤਾ ਕਰਨ ਦੇ ਯਤਨ ਜਾਰੀ ਰੱਖਣ ਦੀ ਖੁਸ਼ੀ ਵੀ ਸਾਂਝੀ ਕੀਤੀ। -ਨਿੱਜੀ ਪੱਤਰ ਪ੍ਰੇਰਕ