ਜੀਐੱਸਟੀ ਦਾ ਬਹਾਨਾ ਬਣਾ ਕੇ ਡੀਏ ਦੇ ਬਕਾਏ ਰੋਕਣ ਦਾ ਦੋਸ਼

ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ

ਜੀਐੱਸਟੀ ਦਾ ਬਹਾਨਾ ਬਣਾ ਕੇ ਡੀਏ ਦੇ ਬਕਾਏ ਰੋਕਣ ਦਾ ਦੋਸ਼

ਪੰਜਾਬ ਰੋਡਵੇਜ਼ ਰਿਟਾਰਿਡ ਐਂਪਲਾਈਜ਼ ਮੀਟਿੰਗ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 15 ਜਨਵਰੀ

ਪੰਜਾਬ ਰੋਡਵੇਜ਼ ਰਿਟਾਰਿਡ ਐਂਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਰਣਜੀਤ ਸਿੰਘ ਮੁਲਤਾਨੀ ਸਾਬਕਾ ਟ੍ਰੈਫਿਕ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿੱਚ ਹੋਈ। ਮੀਟਿੰਗ ਦੌਰਾਨ ਕਿਸਾਨਾਂ ਵਿਰੋਧੀ ਬਿਲਾਂ ਨੂੰ ਅਗਨ ਭੇਟ ਕਰਕੇ ਮੋਦੀ ਸਰਕਾਰ ਖਿਲਾਫ਼ ਨਾਅਰੇ ਲਗਾਏ ਗਏ।

ਸ੍ਰੀ ਮੁਲਤਾਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਨਾ ਮੰਨਣ ਦੀ ਜਿੱਦ ਮੋਦੀ ਸਰਕਾਰ ਵਾਸਤੇ ਤਾਬੂਤ ਵਿਚ ਕਿੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੀ ਪੂਰੀ ਹਮਾਇਤ ਕਰਦੀ ਹੈ ਅਤੇ ਕਿਸਾਨ ਜਥੇਬੰਦੀਆਂ ਲਈ ਮਾਲੀ ਮਦਦ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ। ਕੈਪਟਨ ਸਰਕਾਰ ਨੇ ਨਵੇਂ ਕਿਰਤ ਕਾਨੂੰਨ ਲਿਆ ਕੇ ਮਜ਼ਦੂਰਾਂ ਨੂੰ ਵੀ ਕਿਸਾਨਾਂ ਦੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਜੀ.ਐਸ.ਟੀ ਦਾ ਬਹਾਨਾ ਲਗਾ ਕੇ ਡੀ.ਏ ਦੀਆਂ ਕਿਸ਼ਤਾਂ ਅਤੇ ਡੀ.ਏ ਦੇ ਬਕਾਏ ਰੋਕੋ ਹੋਏ ਹਨ। ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਰਿਟਾਇਰਡ ਕਰਮਚਾਰੀ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਬਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਵੇ, ਮੈਡੀਕਲ ਭੱਤਾ 3 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਇਲਾਜ ਵਾਸਤੇ ਕੈਸ਼ਲੈੈੱਸ ਸਕੀਮ ਨੂੰ ਚਾਲੂ ਕੀਤੀ ਜਾਵੇ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All