DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਪੇਨ ਭੇਜਣ ਦੇ ਨਾਂ ’ਤੇ ਦੋ ਨੌਜਵਾਨਾਂ ਨੂੰ ਡੌਂਕਰਾਂ ਦੇ ਹਵਾਲੇ ਕਰਨ ਦਾ ਦੋਸ਼; ਪਰਿਵਾਰਾਂ ’ਤੇ ਲੱਖਾਂ ਦਾ ਕਰਜ਼ਾ

ਇੱਕ ਨੌਜਵਾਨ ਦੀ 24 ਲੱਖ ’ਚ ਰਿਹਾਈ; ਦੂਜਾ ਜੇਲ੍ਹ ’ਚ ਬੰਦ; ਸੰਤ ਸੀਚੇਵਾਲ ਨੇ ਕੀਤੀ ਉੱਚ-ਪੱਧਰੀ ਜਾਂਚ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਕ ਮੈਂਬਰ। ਫੋਟੋ; ਦੀਪਕ ਧੀਰ
Advertisement

ਸਪੇਨ ਭੇਜਣ ਦਾ ਸੁਪਨਾ ਦਿਖਾ ਕੇ ਦੋ ਪੰਜਾਬੀ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਥਾਈਲੈਂਡ ਵਿੱਚ ਡੌਂਕਰਾਂ ਦੇ ਹਵਾਲੇ ਕਰਨ ਅਤੇ ਬੰਧਕ ਬਣਾ ਕੇ ਤਸ਼ੱਦਦ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰਾਂ ਅਨੁਸਾਰ ਮਨਪ੍ਰੀਤ ਸਿੰਘ (ਵਾਸੀ ਪਿੰਡ ਗਿੱਲਾਂ, ਸੁਲਤਾਨਪੁਰ ਲੋਧੀ) ਅਤੇ ਕੁਲਰਾਜ ਸਿੰਘ (ਵਾਸੀ ਪਿੰਡ ਮਾਣਕ, ਜ਼ਿਲ੍ਹਾ ਜਲੰਧਰ) ਨੂੰ 30 ਜੁਲਾਈ ਨੂੰ ਦਿੱਲੀ ਏਅਰਪੋਰਟ ਤੋਂ ਥਾਈਲੈਂਡ ਭੇਜਿਆ ਗਿਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉੱਥੇ ਸਿਰਫ਼ ਵੀਜ਼ੇ ਦੀ ਸਟੈਂਪ ਲੱਗਣੀ ਹੈ, ਜਿਸ ਤੋਂ ਬਾਅਦ ਉਹ ਸਪੇਨ ਚਲੇ ਜਾਣਗੇ।

ਪਰਿਵਾਰਾਂ ਦਾ ਦੋਸ਼ ਹੈ ਕਿ ਥਾਈਲੈਂਡ ਪਹੁੰਚਣ ਮਗਰੋਂ ਦੋਵਾਂ ਨੂੰ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਗਿਆ। ਕਰੀਬ 10 ਦਿਨ ਤੱਕ ਉਨ੍ਹਾਂ ਨੂੰ ਬੰਧਕ ਬਣਾ ਕੇ ਤਸ਼ੱਦਦ ਕੀਤਾ ਗਿਆ ਅਤੇ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਮਨਪ੍ਰੀਤ ਦੇ ਪਰਿਵਾਰ ਅਨੁਸਾਰ ਉਸ ਦੀ ਰਿਹਾਈ ਲਈ ਕਰੀਬ 24 ਲੱਖ ਰੁਪਏ ਦੇਣੇ ਪਏ, ਜਿਸ ਤੋਂ ਬਾਅਦ ਉਹ ਭਾਰਤ ਵਾਪਸ ਆ ਸਕਿਆ।

Advertisement

ਦੂਜੇ ਪਾਸੇ, ਕੁਲਰਾਜ ਦੀ ਪਤਨੀ ਨੇਹਾ ਦਾ ਦੋਸ਼ ਹੈ ਕਿ ਪਰਿਵਾਰ ਤੋਂ 8 ਲੱਖ ਰੁਪਏ ਲੈਣ ਮਗਰੋਂ ਹੋਰ 15 ਲੱਖ ਰੁਪਏ ਦੀ ਮੰਗ ਕੀਤੀ ਗਈ। ਪੈਸੇ ਨਾ ਦੇ ਸਕਣ ’ਤੇ ਕੁਲਰਾਜ ਖ਼ਿਲਾਫ਼ ਕਥਿਤ ਤੌਰ ’ਤੇ ਝੂਠਾ ਮਾਮਲਾ ਦਰਜ ਕਰਵਾ ਕੇ ਉਸ ਨੂੰ ਥਾਈਲੈਂਡ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

Advertisement

ਪੀੜਤ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਨੇ ਡੀਜੀਪੀ ਪੰਜਾਬ ਅਤੇ ਵਿਦੇਸ਼ ਮੰਤਰਾਲੇ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਖਾਨ ਬਾਬਾ ਗਰੋਹ’ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਤਾਂ ਇਸ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ। ਉਨ੍ਹਾਂ ਕੁਲਰਾਜ ਦੀ ਸੁਰੱਖਿਅਤ ਵਤਨ ਵਾਪਸੀ ਲਈ ਵੀ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ।

Advertisement
×