DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪੁਲੀਸ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਜ਼ਖ਼ਮੀ

ਅਸਲੇ ਦੀ ਬਰਾਮਦਗੀ ਲਈ ਮੁਲਜ਼ਮ ਨੂੰ ਸਲਾਰ ਲੈ ਕੇ ਗਈ ਸੀ ਪੁਲੀਸ

  • fb
  • twitter
  • whatsapp
  • whatsapp
Advertisement

ਪਰਮਜੀਤ ਸਿੰਘ ਕੁਠਾਲਾ

ਮਾਲੇਰਕੋਟਲਾ, 15 ਮਾਰਚ

Advertisement

ਪਿੰਡ ਸੀਹਾਂ ਦੌਦ ਤੋਂ ਸੱਤ ਸਾਲਾ ਭਵਕੀਰਤ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਹਰਪ੍ਰੀਤ ਸਿੰਘ ਉਸ ਵੇਲੇ ਪੁਲੀਸ ਵੱਲੋਂ ਚਲਾਈ ਗਈ ਗੋਲੀ ਨਾਲ ਜ਼ਖ਼ਮੀ ਹੋ ਗਿਆ, ਜਦੋਂ ਥਾਣਾ ਅਮਰਗੜ੍ਹ ਦੀ ਐੱਸਐੱਚਓ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪੁਲੀਸ ਉਸ ਨੂੰ ਅਮਰਗੜ੍ਹ ਨੇੜੇ ਪਿੰਡ ਸਲਾਰ ਕੋਲ ਲੁਕਾਏ ਅਸਲੇ ਦੀ ਬਰਾਮਦਗੀ ਲਈ ਲੈ ਕੇ ਗਈ ਸੀ। ਮਾਲੇਰਕੋਟਲਾ ਦੇ ਐੱਸਐੱਸਪੀ ਗਗਨਅਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੇ ਪਿੰਡ ਸਲਾਰ ਨੇੜੇ ਜ਼ਮੀਨ ਵਿੱਚ ਦੱਬਿਆ .32 ਬੋਰ ਪਿਸਤੌਲ ਕੱਢ ਕੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ ’ਚ ਪੁਲੀਸ ਪਾਰਟੀ ’ਤੇ ਫਾਇਰ ਕਰ ਦਿੱਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਥਾਣਾ ਅਮਰਗੜ੍ਹ ਦੀ ਸਰਕਾਰੀ ਗੱਡੀ ਦੇ ਅਗਲੇ ਸ਼ੀਸ਼ੇ ਵਿੱਚ ਲੱਗੀ। ਪੁਲੀਸ ਵੱਲੋਂ ਸਵੈ-ਰੱਖਿਆ ਲਈ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਗੋਲੀ ਮੁਲਜ਼ਮ ਹਰਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ। ਐੱਸਐੱਸਪੀ ਗਗਨ ਅਜੀਤ ਸਿੰਘ ਮੁਤਾਬਕ ਮੁਲਜ਼ਮ ਕੋਲੋਂ ਜ਼ਮੀਨ ਵਿੱਚ ਦੱਬਿਆ .32 ਬੋਰ ਪਿਸਤੌਲ ਅਤੇ ਦੋ ਕਾਰਤੂਸਾਂ ਸਣੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਲੰਘੇ ਬੁੱਧਵਾਰ 12 ਮਾਰਚ ਨੂੰ ਪੁਲੀਸ ਜ਼ਿਲ੍ਹਾ ਖੰਨਾ ਦੇ ਪਿੰਡ ਸੀਹਾਂ ਦੌਦ ਤੋਂ ਅਗਵਾ ਕੀਤੇ 7 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਪੁਲੀਸ ਵੱਲੋਂ 24 ਘੰਟਿਆਂ ’ਚ ਛੁਡਾਉਣ ਤੋਂ ਇੱਕ ਦਿਨ ਮਗਰੋਂ ਸਾਹਮਣੇ ਆਈ ਹੈ।

Advertisement

Advertisement
×