DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਦੇ ਪ੍ਰਦੀਪ ਕੁਮਾਰ ਨਕੋਦਰ ਨਗਰ ਕੌਂਸਲ ਦੇ ਪ੍ਰਧਾਨ ਬਣੇ

ਅਸ਼ਵਨੀ ਕੋਹਲੀ ਸੀਨੀਅਰ ਮੀਤ ਪ੍ਰਧਾਨ ਅਤੇ ਵਿਜੇ ਮੰਡਾਸ ਮੀਤ ਪ੍ਰਧਾਨ ਚੁਣੇ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਮਗਰੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ‘ਆਪ’ ਵਰਕਰ।
Advertisement

ਨਗਰ ਕੌਸਲ ਨਕੋਦਰ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਐੱਸ ਡੀ ਐੱਮ ਨਕੋਦਰ ਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਵਿਚ ਚੁਣੇ ਹੋਏ 17 ਕੌਂਸਲਰ ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਹਾਜ਼ਰ ਹੋਏ। ਚੋਣ ਅਧਿਕਾਰੀ ਨੇ ਸਭ ਤੋਂ ਪਹਿਲਾ ਚੁਣੇ ਹੋਏ 17 ਕੌਂਸਲਰਾਂ ਨੂੰ ਸਹੁੰ ਚੁਕਾਈ। ਪ੍ਰਧਾਨਗੀ ਲਈ ‘ਆਪ’ ਵੱਲੋਂ ਪ੍ਰਦੀਪ ਕੁਮਾਰ ਸ਼ੇਰਪੁਰ ਨੂੰ ਅਤੇ ਵਿਰੋਧੀ ਧਿਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਕੌਂਸਲਰ ਬਣੀ ਸਰਬਜੀਤ ਕੌਰ ਚਾਹਲ ਨੂੰ ਉਮੀਦਵਾਰ ਬਣਾਇਆ ਗਿਆ।  ਪ੍ਰਧਾਨਗੀ ਲਈ ਹੋਈ ਵੋਟਿੰਗ ਵਿੱਚ ਕੁੱਲ 17 ਵੋਟਾਂ ’ਚੋਂ 11 ਵੋਟਾਂ ਨਾਲ ਪ੍ਰਦੀਪ ਕੁਮਾਰ ਸ਼ੇਰਪੁਰ ਜੇਤੂ ਰਹੇ। ਸ਼ੇਰਪੁਰ ਦੇ ਵਿਰੋਧੀ ਉਮੀਦਵਾਰ ਨੂੰ 4 ਵੋਟਾਂ ਮਿਲੀਆਂ, ਜਦੋਂ ਕਿ 1 ਕੌਂਸਲਰ ਨੇ ਚੋਣ ਵਿਚ ਹਿੱਸਾ ਨਹੀਂ ਲਿਆ। ਇਸ ਮਗਰੋਂ ਸਰਵਸੰਮਤੀ ਨਾਲ ਅਸ਼ਵਨੀ ਕੋਹਲੀ ਸੀਨੀਅਰ ਮੀਤ ਪ੍ਰਧਾਨ ਅਤੇ ਵਿਜੇ ਮੰਡਾਸ ਮੀਤ ਪ੍ਰਧਾਨ ਚੁਣੇ ਗਏ। ਚੋਣ ਮਗਰੋਂ ‘ਆਪ’ ਸਮਰਥਕਾਂ ਨੇ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿਚ ਕਸਬੇ ਵਿਚ ਜੇਤੂ ਜਸ਼ਨ ਮਨਾਏ। ਚੁਣੇ ਗਏ ਪ੍ਰਧਾਨ ਨੇ ਕਸਬਾ ਵਾਸੀਆਂ ਤੇ ‘ਆਪ’ ਵਿਦਾਇਕਾ ਤੇ ‘ਆਪ’ ਦੇ ਸੀਨੀਅਰ ਨੇਤਾਵਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਕਸਬੇ ਦੇ ਅਧੂਰੇ ਵਿਕਾਸ ਕਾਰਜ਼ਾਂ ਨੂੰ ਮੁਕੰਮਲ ਕਰਵਾਉਣ ਅਤੇ ਕਸਬੇ ਦਾ ਹੋਰ ਵਿਕਾਸ ਕਰਨ ਲਈ ਯਤਨ ਕਰਨਗੇ। ਵਰਨਣਯੋਗ ਹੈ ਕਿ ਨਗਰ ਕੌਸਲ ਦੀਆਂ ਹੋਈਆਂ ਚੋਣਾਂ ਵਿਚ ‘ਆਪ’ ਦੇ 7, ਕਾਂਗਰਸ ਦੇ 4, ਭਾਜਪਾ ਦਾ 1 ਅਤੇ 5 ਆਜ਼ਾਦ ਉਮੀਦਵਾਰ ਜਿੱਤੇ ਸਨ। ਜੋੜ-ਤੋੜ ਦੀ ਚੱਲੀ ਰਾਜਨੀਤੀ ਵਿਚ ਵਿਧਾਇਕਾ ਮਾਨ ਬਾਜ਼ੀ ਮਾਰਨ ਵਿੱਚ ਕਾਮਯਾਬ ਰਹੀ ਹੈ।

Advertisement

Advertisement
Advertisement
×