DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦਮਪੁਰ ਕੌਂਸਲ ਉੱਤੇ ‘ਆਪ’ ਦਾ ਕਬਜ਼ਾ

ਆਦਮਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਨੇ 13 ਵਾਰਡਾਂ ਵਿੱਚੋਂ 10 ਵਾਰਡਾਂ ’ਚ ‘ਆਪ’ਣੀ ਜਿੱਤ ਹਾਸਲ ਕਰ ਨਗਰ ਕੌਂਸਲ ’ਤੇ ਕਬਜ਼ਾ ਕਰ ਲਿਆ ਹੈ ਜਦਕਿ 3 ਆਜ਼ਾਦ ੳਮੀਦਵਾਰ (ਕਾਂਗਰਸ ਸਮਰਥਕ) ਜੇਤੂ ਰਹੇ। ਇਨ੍ਹਾਂ ਵਿੱਚ ਵਾਰਡ ਨੰਬਰ...

  • fb
  • twitter
  • whatsapp
  • whatsapp
featured-img featured-img
Ex MLA AAP leader Pawan Tinu celebrate Party victory with winners candidate and workers of Adampur Municipal Council election at Adampur in Jalandhar on Friday.tribune photo:Malkiat Singh.
Advertisement

ਆਦਮਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਨੇ 13 ਵਾਰਡਾਂ ਵਿੱਚੋਂ 10 ਵਾਰਡਾਂ ’ਚ ‘ਆਪ’ਣੀ ਜਿੱਤ ਹਾਸਲ ਕਰ ਨਗਰ ਕੌਂਸਲ ’ਤੇ ਕਬਜ਼ਾ ਕਰ ਲਿਆ ਹੈ ਜਦਕਿ 3 ਆਜ਼ਾਦ ੳਮੀਦਵਾਰ (ਕਾਂਗਰਸ ਸਮਰਥਕ) ਜੇਤੂ ਰਹੇ। ਇਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਸ਼ੁਸ਼ਮਾ ਕੁਮਾਰੀ (ਆਜ਼ਾਦ), ਵਾਰਡ ਨੰਬਰ 2 ਤੋਂ ਜੋਗਿੰਦਰ ਪਾਲ (‘ਆਪ’), ਵਾਰਡ ਨੰਬਰ 3 ਤੋਂ ਆਸ਼ਾ ਰਾਣੀ (ਆਜ਼ਾਦ), ਵਾਰਡ ਨੰਬਰ 4 ਤੋਂ ਚਰਨਜੀਤ ਸਿੰਘ ਸ਼ੇਰੀ (‘ਆਪ’) , ਵਾਰਡ ਨੰਬਰ ਤੋਂ 5 ਵੀਨਾ ਚੋਡਾ (ਆਜ਼ਾਦ), ਵਾਰਡ ਨੰਬਰ 6 ਤੋਂ ਦਵਿੰਦਰ ਸਿੰਘ ਸੂਰੀ (‘ਆਪ’), ਵਾਰਡ ਨੰਬਰ 7 ਤੋਂ ਕੰਨੂ ਬਾਂਸਲ (‘ਆਪ’), ਵਾਰਡ ਨੰਬਰ 8 ਤੋਂ ਪਵਿੱਤਰ ਸਿੰਘ (‘ਆਪ’), ਵਾਰਡ ਨੰਬਰ 9 ਤੋਂ ਰੀਨਾ ਅਗਰਵਾਲ (‘ਆਪ’) , ਵਾਰਡ ਨੰਬਰ 10 ਤੋਂ ਬਿਕਰਮ ਬੰਧਨ (‘ਆਪ’), ਵਾਰਡ ਨੰਬਰ 11 ਤੋਂ ਹਰਵਿੰਦਰ ਸਿੰਘ ਗਰੇਵਾਲ (‘ਆਪ’), ਵਾਰਡ ਨੰਬਰ 12 ਤੋਂ ਸ਼ੁਮਿੱਤਰਾ ਦੇਵੀ (‘ਆਪ’), ਵਾਰਡ ਨੰਬਰ 13 ਤੋਂ ਅਮਰੀਕ ਸਿੰਘ (‘ਆਪ’) ਚੋਣ ਜਿੱਤੇ।

ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਆਦਮਪੁਰ ਦੇ ਆਮ ਲੋਕਾਂ ਦੀ ਜਿੱਤ ਹੈ। ਇਸ ਤੋਂ ਬਾਅਦ ‘ਆਪ’ ਸਮਰਥਕਾਂ ਤੇ ਉਮੀਦਵਾਰਾਂ ਵੱਲੋਂ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਜੇਤੂ ਰੈਲੀ ਕੀਤੀ ਗਈ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਦਮਪੁਰ ਨੂੰ ਮਾਡਲ ਸ਼ਹਿਰ ਬਣਾਉਣਗੇ। ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਪਰਿਵਾਰ ਦੇ ਪੰਜ ਮੈਂਬਰ ਚੋਣ ਮੈਦਾਨ ਵਿੱਚ ਸਨ ਅਤੇ ਪੰਜੋ ਹੀ ਚੋਣ ਹਾਰ ਗਏ।

Advertisement

Advertisement
Advertisement
×