DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AAP Mukerian Factional Dispute Emerges: ਸਾਬਕਾ ਇੰਚਾਰਜ ਤੇ ਵਰਕਰਾਂ ਨੇ ਨਵੀਆਂ ਨਿਯੁਕਤੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ

ਪਾਰਟੀ ’ਤੇ ਸਮਰਪਿਤ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਬਾਹਰੋਂ ਆਏ ਆਗੂਆਂ ਨੂੰ ਅਹੁਦੇ ਦੇਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਅਤੇ ਹੋਰ।
Advertisement

ਬੀਤੇ ਦਿਨੀਂ ਬੇਅੰਤ ਸਿੰਘ ਰੰਧਾਵਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਹੋਈ ਤਾਇਨਾਤੀ ਤੋਂ ਬਾਅਦ ਪਾਰਟੀ ਅੰਦਰਲਾ ਕਲੇਸ਼ ਬਾਹਰ ਆਉਣ ਲੱਗਾ ਹੈ। ਇਸ ਨਿਯੁਕਤੀ ਤੋਂ ਖਫ਼ਾ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਨੇ ਪਾਰਟੀ ਲੀਡਰਸ਼ਿਪ ਉੱਤੇ ਪੁਰਾਣੇ ਅਤੇ ਸਮਰਪਿਤ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਬਾਹਰੋਂ ਆਏ ਆਗੂਆਂ ਨੂੰ ਅਹੁਦੇ ਵੰਡਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਮੌਜੂਦਾ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਪਾਰਟੀ ਦੇ ਪੁਰਾਣੇ ਤੇ ਸਮਰਪਿਤ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗਾ। ਸ੍ਰੀ ਸਾਬੀ ਦੀ ਹਲਕਾ ਇੰਚਾਰਜ ਵਜੋਂ ਨਿਯੁਕਤੀ ਦਾ ਪੁਰਾਣੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸਵਾਗਤ ਕੀਤਾ ਸੀ ਅਤੇ ਪੁਰਾਣੇ ਵਰਕਰ ਵੀ ਪਾਰਟੀ ਸਮਾਗਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁਕੇਰੀਆਂ ਦੌਰੇ ਤੋਂ ਬਾਅਦ ਹਲਕਾ ਇੰਚਾਰਜ ਦਾ ਰਵੱਈਆ ਪੁਰਾਣੇ ਵਰਕਰਾਂ ਪ੍ਰਤੀ ਬਦਲ ਗਿਆ ਹੈ।

Advertisement

ਸ੍ਰੀ ਜੱਗੀ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੀ ਮਾਰਕੀਟ ਕਮੇਟੀ ਚੇਅਰਮੈਨ ਦੀ ਤਾਇਨਾਤੀ ਵਿੱਚ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਖੜ੍ਹਾ ਕਰਨ ਵਾਲੇ ‘ਆਪ’ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਕਾਂਗਰਸ ਪਾਰਟੀ ਤੋਂ ਦਲ ਬਦਲ ਕੇ ਆਏ ਵਿਅਕਤੀ ਨੂੰ ਇਹ ਅਹੁਦਾ ਦੇ ਦਿੱਤਾ ਗਿਆ। ਜਿਸਦੇ ਖਿਲਾਫ਼ ਪਾਰਟੀ ਵਰਕਰਾਂ ਵਿੱਚ ਰੋਸ ਹੈ।

Advertisement

ਮੀਟਿੰਗ ਦੌਰਾਨ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਉਹ ਮੌਜੂਦਾ ਹਲਕਾ ਇੰਚਾਰਜ ਵੱਲੋਂ ਕਰਵਾਏ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈਣਗੇ।

ਇਸ ਮੌਕੇ ਸ੍ਰੀ ਜੱਗੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਰਟੀ ਸੰਗਠਨ ਵਿੱਚ ਅਜਿਹੇ ਬਦਲਾਅ ਜਾਰੀ ਰਹੇ ਤਾਂ ਇਹ ਮੁਕੇਰੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਰਾਜਨੀਤਕ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੌਕੇ ਬਲਾਕ ਕਮੇਟੀ ਮੈਂਬਰ ਸੁਖਦੇਵ ਸਿੰਘ ਬਰਿਆਣਾ, ਅਮਰਜੀਤ ਸਿੰਘ ਛੰਨੀ, ਸੋਨੂੰ, ਹੀਰਾ ਲਾਲ, ਸਰਪੰਚ ਕੇਸਰ ਸਿੰਘ ਮੰਝਪੁਰ, ਬਲਾਕ ਕੋ-ਆਰਡੀਨੇਟਰ ਰਵਿੰਦਰ ਸਿੰਘ, ਸੁਰਿੰਦਰ ਸਿੰਘ ਪੱਪਾ, ਜੋਗਿੰਦਰ ਸਿੰਘ, ਡਾ. ਬਲਵਿੰਦਰ, ਰਮੇਸ਼ ਸਲਾਰੀਆ, ਸ਼ਿੰਦਾ ਮਸੀਹ, ਰਾਜੇਸ਼ ਕੁਮਾਰ ਅਤੇ ਸੌਦਾਗਰ ਸਿੰਘ ਹਾਜ਼ਰ ਸਨ।

ਜ਼ਿਲ੍ਹਾ ਪ੍ਰਧਾਨ ਨੇ ਦੋਸ਼ ਨਕਾਰੇ

ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੇ ਦੋਸ਼ ਨਕਾਰਦਿਆਂ ਕਿਹਾ ਕਿ ਪਾਰਟੀ ਵੱਲੋਂ ਸਮੇਂ ਅਨੁਸਾਰ ਨਵੀਆਂ ਨਿਯੁਕਤੀ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਪਾਰਟੀ ਆਗੂਆਂ ਦੀ ਜਨਤਕ ਸਮਰੱਥਾ ਦੇ ਆਧਾਰ ’ਤੇ ਆਗੂਆਂ ਦੀ ਚੋਣ ਕੀਤੀ ਜਾਂਦੀ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਇਨਾਤੀ ਨਵੇਂ ਹਲਕਾ ਇੰਚਾਰਜ ਦੀ ਸਹਿਮਤੀ ਅਤੇ ਵਰਕਰਾਂ ਦੀ ਸਹਿਮਤੀ ਨਾਲ ਹੀ ਕੀਤੀ ਗਈ ਹੈ।

Advertisement
×