DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mawan-Dhiyan Satikar Yojana: ‘ਆਪ’ ਵੱਲੋਂ 1200 ਸਖੀਆਂ ਦਾ ਸਨਮਾਨ

ਮਾਵਾਂ-ਧੀਆਂ ਸਤਿਕਾਰ ਯੋਜਨਾ ਘਰ-ਘਰ ਪਹੁੰਚਾਉਣ ’ਤੇ ਸਨਮਾਨਿਤ ਕੀਤਾ

  • fb
  • twitter
  • whatsapp
  • whatsapp
featured-img featured-img
ਸਨਮਾਨ ਸਮਾਗਮ ਵਿੱਚ ਹਿੱਸਾ ਲੈਂਦੀਆਂ ਹੋਈਆਂ ਸਖੀਆਂ।
Advertisement

ਆਮ ਆਦਮੀ ਪਾਰਟੀ ਵੱਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਘਰ-ਘਰ ਪਹੁੰਚਾਉਣ ਵਾਲੀਆਂ ਸਖੀਆਂ ਦਾ ਸਨਮਾਨ ਕਰਨ ਲਈ ਵ੍ਹਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਬੁੰਗਲ ਦੇ ਆਡੀਟੋਰੀਅਮ ਵਿੱਚ ਸਮਾਗਮ ਕੀਤਾ ਗਿਆ। ਇਸ ਵਿੱਚ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਹਲਕਾ ਇੰਚਾਰਜ ਡਾ. ਸਵਰਨ ਸਲਾਰੀਆ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸੰਗਠਨ ਇੰਚਾਰਜ ਡਾ. ਅਨਿਲ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਸੁਨੈਨਾ ਸੰਬਿਆਲ, ਮਹਿਲਾ ਵਿੰਗ ਇੰਚਾਰਜ ਮਾਝਾ ਜ਼ੋਨ ਰੇਖਾ ਮਨੀ ਸ਼ਰਮਾ, ਨਗਰ ਕੌਂਸਲ ਦੀ ਪ੍ਰਧਾਨ ਨੀਤੂ ਮਨਹਾਸ, ਮਹਿਲਾ ਵਿੰਗ ਇੰਚਾਰਜ ਮੀਨਾਕਸ਼ੀ ਮਹਾਜਨ, ਸੁਰਿੰਦਰ ਮਨਹਾਸ, ਸਰਪੰਚ ਜਸਬੀਰ ਸਿੰਘ ਆਦਿ ਵੀ ਸ਼ਾਮਲ ਹੋਏ। ਇਸ ਮੌਕੇ ਡਾ. ਸਵਰਨ ਸਲਾਰੀਆ ਨੇ ਕਿਹਾ ਕਿ ਇਸ ਮਹੀਨੇ ਪਹਿਲੀ ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਹਲਕੇ ਵਿੱਚ ਹੋਇਆ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਸਮਾਗਮ ਇੰਨ੍ਹਾਂ ਸਖੀਆਂ ਦੀ ਬਦੌਲਤ ਹੀ ਕਾਮਯਾਬ ਹੋਇਆ। ਉਸ ਦਾ ਸਾਰਾ ਸਿਹਰਾ ਇੰਨ੍ਹਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਜਾਨਪੁਰ ਹਲਕੇ ਦੀਆਂ ਲਗਪਗ 1200 ਸਖੀਆਂ ਨੇ ਮਾਵਾਂ-ਧੀਆਂ ਸਨਮਾਨ ਲਈ ਘਰ-ਘਰ ਜਾ ਕੇ ਪ੍ਰੇਰਿਆ, ਫਾਰਮ ਭਰੇ, ਪੋਰਟਲ ਉੱਪਰ ਚੜ੍ਹਾਇਆ ਤੇ ਰਜਿਸਟਰੇਸ਼ਨ ਕਰਵਾਈ, ਜਿਸ ਮਗਰੋਂ ਸਾਰੀਆਂ ਮਾਵਾਂ-ਧੀਆਂ ਦੇ ਖਾਤਿਆਂ ਵਿੱਚ ਸਨਮਾਨ ਰਾਸ਼ੀ ਪਈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਮਾਗਮ ਰੱਖੜੀ ਨੂੰ ਸਮਰਪਿਤ ਕੀਤਾ ਗਿਆ ਹੈ। ਆਪਣੀਆਂ ਭੈਣਾਂ ਦੁਆਰਾ ਬੰਨ੍ਹੀ ਗਈ ਰੱਖੜੀ ਦਾ ਸਨਮਾਨ ਕਰਨਾ ਹਰ ਭਰਾ ਦਾ ਫਰਜ਼ ਹੈ। ਇਸੇ ਕਰਕੇ ਉਹ ਅੱਜ ਸਖੀਆਂ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਆਪਣੇ ਵੱਲੋਂ ਵੀ ਤੋਹਫੇ ਵਜੋਂ ਆਸ਼ੀਰਵਾਦ ਦੇ ਰਹੇ ਹਨ। ਇਸ ਦੇ ਇਲਾਵਾ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਵੀ ਇੰਨ੍ਹਾਂ ਨੂੰ ਭੇਜੀ ਗਈ ਹੈ।

ਇਸ ਤੋਂ ਪਹਿਲਾਂ ਸੰਗਠਨ ਇੰਚਾਰਜ ਡਾ. ਅਨਿਲ ਭਾਰਦਵਾਜ ਅਤੇ ਸੁਜਾਨਪੁਰ ਨਗਰ ਕੌਂਸਲ ਦੀ ਪ੍ਰਧਾਨ ਨੀਤੂ ਮਨਹਾਸ ਨੇ ਕਿਹਾ ਕਿ ਅੱਜ ਦਾ ਇਹ ਸਨਮਾਨ ਸਮਾਗਮ ਨਾਰੀ ਸ਼ਕਤੀ ਦਾ ਸਨਮਾਨ ਹੈ।

Advertisement

Advertisement
Advertisement
×