DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਬੇ ਦੇ ਹਾਲਾਤ ਠੀਕ ਰੱਖਣ ’ਚ ‘ਆਪ’ ਅਸਫ਼ਲ: ਬਾਜਵਾ

ਸਾਬਕਾ ਮੰਤਰੀ ਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ’ਚ ਕੋਈ ਨਵਾਂ ਪਿੰਡ, ਨਵਾਂ ਮੁਹੱਲਾ ਸ਼ਾਮਲ ਨਹੀਂ ਹੋਇਆ। ਇਸ ਦੇ ਬਾਵਜੂਦ ਨਵੀਂ ਹੱਦਬੰਦੀ ਕੀਤੇ ਜਾਣ ’ਤੇ ਅਦਾਲਤ ਦਾ ਰੁਖ਼ ਕੀਤਾ...

  • fb
  • twitter
  • whatsapp
  • whatsapp
Advertisement

ਸਾਬਕਾ ਮੰਤਰੀ ਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ’ਚ ਕੋਈ ਨਵਾਂ ਪਿੰਡ, ਨਵਾਂ ਮੁਹੱਲਾ ਸ਼ਾਮਲ ਨਹੀਂ ਹੋਇਆ। ਇਸ ਦੇ ਬਾਵਜੂਦ ਨਵੀਂ ਹੱਦਬੰਦੀ ਕੀਤੇ ਜਾਣ ’ਤੇ ਅਦਾਲਤ ਦਾ ਰੁਖ਼ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ’ਚ ਆਏ ਦਿਨ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਕਤਲਾਂ ਨੂੰ ‘ਆਪ’ ਸਰਕਾਰ ਦੀ ਨਾਕਾਮੀ ਦੱਸਦਿਆਂ ਕਿਹਾ ਕਿ ਹੁਣ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੂਜੀ ਮੁਹਿੰਮ ਚਲਾਈ ਜਾ ਰਹੀ ਹੈ ਜਦੋਂਕਿ ਪਹਿਲੀ ਮੁਹਿੰਮ ਦੇ ਕੋਈ ਸਾਰਥਿਕ ਨਤੀਜੇ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ਿਆਂ ਕਾਰਨ ਨੌਜਵਾਨ ਆਏ ਦਿਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਸ੍ਰੀ ਬਾਜਵਾ ਨੇ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਖ਼ਤਮ ਕਰਕੇ ‘ਜੀ ਰਾਮ ਜੀ’ ਲਿਆਉਣ ਨੂੰ ਗ਼ਰੀਬ ਵਿਰੋਧੀ ਐਲਾਨਦਿਆਂ ਅਤੇ ਆਖਿਆ ਕਿ ਕੇਂਦਰ ਸਰਕਾਰ ਪੁਰਾਣੇ ਕਾਨੂੰਨ ਨੂੰ ਖ਼ਤਮ ਕਰ ਕੇ ਆਪਣੀ ਮਰਜ਼ੀ ਦਾ ਨਵਾਂ ਕਾਨੂੰਨ ਲਿਆਉਣ ਲਈ ਯਤਨਸ਼ੀਲ ਹੈ, ਜੋ ਦੇਸ਼ ਲਈ ਘਾਤਕ ਸਿੱਧ ਹੋਵੇਗਾ।

ਵਿਧਾਇਕ ਬਾਜਵਾ ਨੇ ਆਖਿਆ ਕਿ ਗੈਂਗਸਟਰ ਜਿਸ ਤਰ੍ਹਾਂ ਮਿੱਥ ਕੇ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਇਹ ਸਭ ਸਰਕਾਰ ਦੀ ਬੇਵੱਸੀ ਦਾ ਸਬੂਤ ਆਖਿਆ ਜਾ ਸਕਦਾ ਹੈ। ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੀਆਂ ਚੋਣਾਂ ਡਟ ਕੇ ਲੜਨ ਅਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਵਾਂਗ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਗਰ ਕੌਂਸਲ ਦੀ ਹਦੂਦ ’ਚ ਨਾ ਕੋਈ ਪਿੰਡ ਤੇ ਨਾ ਹੀ ਕੋਈ ਹੋਰ ਮੁਹੱਲਾ ਸ਼ਾਮਲ ਹੋਇਆ, ਫਿਰ ਨਵੀਂ ਹੱਦਬੰਦੀ ਦੀ ਤੁੱਕ ਨਹੀਂ ਬਣਦੀ।

Advertisement

Advertisement
Advertisement
×