‘ਆਪ’ ਨੇ ਲੋਕਤੰਤਰ ਦਾ ਘਾਣ ਕੀਤਾ: ਮੰਗੂਪੁਰ
‘ਆਪ’ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇਹ ਗੱਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਪੰਚਾਇਤ ਸਮਿਤੀ ਬਲਾਚੌਰ ਦੇ ਚੇਅਰਮੈਨ ਦੀ ਚੋਣ ਉਪਰੰਤ ਕਾਂਗਰਸ ਦੇ ਨਾਨਕ ਸਿੰਘ ਬਾਂਠ...
‘ਆਪ’ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਇਹ ਗੱਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਪੰਚਾਇਤ ਸਮਿਤੀ ਬਲਾਚੌਰ ਦੇ ਚੇਅਰਮੈਨ ਦੀ ਚੋਣ ਉਪਰੰਤ ਕਾਂਗਰਸ ਦੇ ਨਾਨਕ ਸਿੰਘ ਬਾਂਠ ਨੂੰ ਚੇਅਰਮੈਨ ਘੋਸ਼ਿਤ ਕੀਤਾ ਗਿਆ। ਚੋਣ ਸਮੇਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਤੋਸ਼ ਕਟਾਰੀਆ ਹਾਜ਼ਰ ਸਨ ਅਤੇ ਕਾਂਗਰਸ ਪਾਰਟੀ ਦਾ ਚੇਅਰਮੈਨ ਚੁਣੇ ਜਾਣ ’ਤੇ ਉਸ ਵੇਲੇ ਉਨ੍ਹਾਂ ਵੱਲੋਂ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਗਿਆ ਪਰ ਸਮਾਂ ਬੀਤਣ ’ਤੇ ਚੇਅਰਮੈਨ ਫੰਡਾਂ ਦੀ ਕਥਿਤ ਦੁਰਵਰਤੋਂ ਲਈ ਜਦੋਂ ਕਾਂਗਰਸ ਪਾਰਟੀ ਦੇ ਚੇਅਰਮੈਨ ’ਤੇ ਦਬਾਅ ਪਾਇਆ ਜਾਣ ਲੱਗਾ ਤਾਂ ਮਨ੍ਹਾਂ ਕਰਨ ’ਤੇ ਧੱਕੇਸ਼ਾਹੀ ਨਾਲ ਪੰਚਾਇਤ ਸਮਿਤੀ ਬਲਾਚੌਰ ਦੀ ਚੇਅਰਮੈਨੀ ਰੱਦ ਕਰ ਦਿੱਤੀ ਗਈ। ਅਜੇ ਮੰਗੂਪੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਾਥੀਆਂ ਸਮੇਤ ਬੀਤੀ ਰਾਤ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਨਾ ਕੋਈ ਚੋਣ ਕਰੇ ‘ਆਪ’ ਸਰਕਾਰ ਵੱਲੋਂ ਆਪਣੇ ਪੰਚਾਇਤ ਸਮਿਤੀ ਮੈਂਬਰ ਨੂੰ ਚੇਅਰਮੈਨ ਘੋਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਇਨ੍ਹਾਂ ਧੱਕੇਸ਼ਾਹੀਆਂ ਤੋਂ ਘਬਰਾਉਣ ਵਾਲੀ ਨਹੀਂ ਉਹ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲੈਕੇ ਆਵੇਗੀ ਅਤੇ ਨਿਆ ਲਈ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ ।ਇਸ ਦੇ ਨਾਲ ਹੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ’ ਲੋਕਾਂ ਨੇ ਇਸ ਧੱਕੇਸ਼ਾਹੀ ‘ਆਪ’ ਸਰਕਾਰ ਨੂੰ ਚਲਦਾ ਕਰਨਾ ਅਤੇ ਇਨ੍ਹਾਂ ਨੂੰ ਸਬਕ ਸਿਖਾਉਣਾ। ਇਸ ਮੌਕੇ ਨਾਨਕ ਸਿੰਘ ਬਾਂਠ, ਵਿਜੇ ਕੁਮਾਰ, ਦੇਸ ਰਾਜ ਹਕਲਾ, ਮੋਹਿੰਦਰ ਚੌਧਰੀ, ਰਾਜ ਕੁਮਾਰ, ਸ਼ੈਂਟੀ ਕੁਮਾਰ, ਕੇਵਲ ਰਾਮ, ਰਾਜੀਵ ਚੌਧਰੀ ਵੀ ਹਾਜ਼ਰ ਸਨ।

