ਕਰਤਾਰਪੁਰ ਕੌਂਸਲ ਵਿੱਚ ‘ਆਪ’ ਨੂੰ ਬਹੁਮਤ
ਨਗਰ ਕੌਂਸਲ ਕਰਤਾਰਪੁਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨੌਂ ਉਮੀਦਵਾਰ ਜੇਤੂ ਰਹੇ ਜਦੋਂ ਕਿ ਸ਼੍ਰਮਣੀ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਕਾਂਗਰਸ ਦੇ ਤਿੰਨ, ਆਜ਼ਾਦ ਉਮੀਦਵਾਰ ਦੋ ਅਤੇ ਭਾਜਪਾ ਦੇ ਇੱਕ ਉਮੀਦਵਾਰ ਨੇ ਚੋਣ ਜਿੱਤੀ ਹੈ।...
ਨਗਰ ਕੌਂਸਲ ਕਰਤਾਰਪੁਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨੌਂ ਉਮੀਦਵਾਰ ਜੇਤੂ ਰਹੇ ਜਦੋਂ ਕਿ ਸ਼੍ਰਮਣੀ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਕਾਂਗਰਸ ਦੇ ਤਿੰਨ, ਆਜ਼ਾਦ ਉਮੀਦਵਾਰ ਦੋ ਅਤੇ ਭਾਜਪਾ ਦੇ ਇੱਕ ਉਮੀਦਵਾਰ ਨੇ ਚੋਣ ਜਿੱਤੀ ਹੈ। ਵਾਰਡ ਨੰਬਰ ਦੋ ਤੋਂ ਜਤਨ ਸ਼ਰਮਾ, ਵਾਰਡ ਨੰਬਰ ਚਾਰ ਤੋਂ ਜਸਲੀਨ ਕੌਰ, ਵਾਰਡ ਨੰਬਰ ਛੇ ਤੋਂ ਬਲਵਿੰਦਰ ਗੋਲਡੀ, ਵਾਰਡ ਨੰਬਰ ਸੱਤ ਤੋਂ ਅਮਰਜੀਤ ਕੌਰ, ਵਾਰਡ ਨੰਬਰ ਅੱਠ ਤੋਂ ਵਰੁਣ ਬਾਵਾ, ਵਾਰਡ ਨੰਬਰ 11 ਤੋਂ ਰਾਜਵਿੰਦਰ ਕੌਰ, ਵਾਰਡ ਨੰਬਰ 12 ਤੋਂ ਸ਼ਾਮ ਸੁੰਦਰਪਾਲ, ਵਾਰਡ ਨੰਬਰ 13 ਤੋਂ ਕੁਲਵਿੰਦਰ ਕੌਰ ਅਤੇ ਵਾਰਡ ਨੰਬਰ 15 ਤੋਂ ਮਨਜਿੰਦਰ ਕੌਰ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
ਕਾਂਗਰਸ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਵਾਰਡ ਨੰਬਰ ਨੌ ਤੋਂ ਸਤਨਾਮ ਕੌਰ, ਵਾਰਡ ਨੰਬਰ 10 ਤੋਂ ਡਿੰਪਲ ਕਪੂਰ ਅਤੇ ਵਾਰਡ ਨੰਬਰ 14 ਤੋਂ ਅਸ਼ੋਕ ਕੁਮਾਰ ਜੇਤੂ ਰਹੇ ਹਨ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਾਰਡ ਨੰਬਰ ਇੱਕ ਤੋਂ ਪੂਜਾ ਅਤੇ ਵਾਰਡ ਨੰਬਰ ਤਿੰਨ ਤੋਂ ਮੰਗਤ ਰਾਮ ਚੋਣਾਂ ਜਿੱਤੇ ਹਨ। ਭਾਜਪਾ ਦੇ ਵਾਰਡ ਨੰਬਰ ਪੰਜ ਤੋਂ ਕਲਪਨਾ ਅਗਰਵਾਲ ਨੇ ਚੋਣ ਜਿੱਤੀ ਹੈ। ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਦੇ ਲੋਕਾਂ ਨੇ ਵਿਕਾਸ ਇਮਾਨਦਾਰ ਅਤੇ ਲੋਕ ਭਲਾਈ ਦੀਆਂ ਨੀਤੀਆਂ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ।

