DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਇੱਕ ਕੌਂਸਲਰ ਨਾਲ ‘ਆਪ’ ਨਗਰ ਕੌਂਸਲ ਕਮੇਟੀ ’ਤੇ ਕਾਬਜ਼

ਭਾਜਪਾ ’ਚੋਂ ਲਿਆਂਦੇ ਕੌਂਸਲਰ ਅਨੂਪ ਭੱਟੀ ਨੂੰ ਪ੍ਰਧਾਨ ਅਤੇ ਡਾ. ਮਧੂਮਿਤਾ ਨੂੰ ਉਪ ਪ੍ਰਧਾਨ ਚੁਣਿਆ

  • fb
  • twitter
  • whatsapp
  • whatsapp
featured-img featured-img
‘ਆਪ’ ਲੀਡਰਸ਼ਿਪ ਨਾਲ ਨਵੀਂ ਚੁਣੀ ਨਗਰ ਕੌਂਸਲ ਕਮੇਟੀ।
Advertisement

ਨਗਰ ਕੌਂਸਲ ਚੋਣਾਂ ’ਚ ਵਾਰਡ ਨੰਬਰ-1 ਤੋਂ ਆਪਣੀ ਇਕਲੌਤੀ ਕੌਂਸਲਰ ਪ੍ਰਿਆ ਭਰਵਾਲ ਜਿੱਤਾਉਣ ਵਾਲੀ ਆਮ ਆਦਮੀ ਪਾਰਟੀ ਨੇ ਕਾਂਗਰਸੀ ਅਤੇ ਭਾਜਪਾਈ ਕੌਂਸਲਰ ਪਾਰਟੀ ਵਿੱਚ ਸ਼ਾਮਲ ਕਰ ਕੇ ਨਗਰ ਕੌਂਸਲ ’ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਵਿੱਚੋਂ ਬੀਤੇ ਕੱਲ੍ਹ ‘ਆਪ’ ’ਚ ਸ਼ਾਮਲ ਹੋਏ ਅਨੂਪ ਭੱਟੀ ਨੂੰ ਕਮੇਟੀ ਦਾ ਪ੍ਰਧਾਨ ਅਤੇ ਡਾ. ਮਧੂਮਿਤਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ‘ਆਪ’ ਨੇ ਆਪਣੀ ਇਕਲੌਤੀ ਕੌਂਸਲਰ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਦੋਂ ਕਿ ਕਾਂਗਰਸ ਵਿੱਚੋਂ ‘ਆਪ’ ਵਿੱਚ ਸ਼ਾਮਲ ਹੋਏ ਕੌਂਸਲਰਾਂ ਦੇ ਹੱਥ ਖਾਲੀ ਹਨ।

ਦੂਜੇ ਪਾਸੇ, ਭਾਜਪਾ ਨੇ ਇਸ ਚੋਣ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਰੋਸ ਮਾਰਚ ਵੀ ਕੀਤਾ। ਨਗਰ ਕੌਂਸਲ ਦਫ਼ਤਰ ਵਿੱਚ ਐੱਸ ਡੀ ਐੱਮ ਗੜ੍ਹਸ਼ੰਕਰ ਸੰਜੀਵ ਕੁਮਾਰ ਦੀ ਨਿਗਰਾਨੀ ਹੇਠ ਹੋਈ ਚੋਣ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ‘ਆਪ’ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਆਦਿ ਵੀ ਮੌਜੂਦ ਸਨ। ਨਗਰ ਕੌਂਸਲ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ‘ਆਪ’ ਵੱਲੋਂ ਪ੍ਰਧਾਨਗੀ ਦੇ ਉਮੀਦਵਾਰ ਅਨੂਪ ਭੱਟੀ ਨੂੰ 10 ਵੋਟਾਂ ਹਾਸਲ ਹੋਈਆਂ ਜਦੋਂਕਿ ਭਾਜਪਾ ਦੇ ਉਮੀਦਵਾਰ ਨੀਰਜ਼ ਕੁਮਾਰ ਬੰਟੀ ਸਾਹਨੀ ਨੂੰ 6 ਵੋਟਾਂ ਪਈਆਂ।

Advertisement

‘ਆਪ’ ਦੇ ਉਪ ਪ੍ਰਧਾਨ ਉਮੀਦਵਾਰ ਡਾ. ਮਧੂਮਿਤਾ ਨੂੰ 10 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਉਮੀਦਵਾਰ ਰਮਨ ਡੋਗਰਾ ਨੂੰ 6 ਵੋਟਾਂ ਮਿਲੀਆਂ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਇਸ ਚੋਣ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ 1992 ਵਿੱਚ ਭਾਜਪਾ ਸ਼ਹਿਰ ਦੀ ਕਮੇਟੀ ਬਣਾਉਣ ਦੇ ਸਮਰੱਥ ਸੀ, ਪਰ ਤੱਤਕਾਲੀ ਸੱਤਾ ’ਤੇ ਕਾਬਜ਼ ਕਾਂਗਰਸ ਨੇ ਸਿਆਸੀ ਜੋੜ-ਤੋੜ ਨਾਲ ਆਪਣੀ ਕਮੇਟੀ ਬਣਾ ਲਈ ਸੀ, ਪਰ ਇਸ ਤੋਂ ਬਾਅਦ 1997 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਹਲਕੇ ਦੀ ਚੋਣ ਹਾਰ ਗਈ ਸੀ।

Advertisement

ਸੁਜਾਨਪੁਰ ’ਚ ਨਵੇਂ ਕੌਂਸਲਰਾਂ ਨੇ ਚੁੱਕੀ ਸਹੁੰ

ਪਠਾਨਕੋਟ (ਪੱਤਰ ਪ੍ਰੇਰਕ): ਨਗਰ ਕੌਂਸਲ ਸੁਜਾਨਪੁਰ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਨੀਤੂ ਮਨਹਾਸ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ 11 ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਈ ਓ ਰਾਕੇਸ਼ ਸ਼ਰਮਾ, ਕੌਂਸਲਰ ਸੁਦੇਸ਼ ਕੁਮਾਰੀ, ਰਾਣਾ ਪ੍ਰਤਾਪ, ਸੁਰਿੰਦਰ ਵਰਮਾ, ਸੁਰੇਸ਼ ਮਹਾਜਨ (ਬੌਬੀ), ਅਸ਼ੋਕ ਬਾਵਾ, ਸ਼ੁੱਭਲਤਾ, ਅਨੂ, ਅਨੁਰਾਧਾ ਬਾਲੀ, ਲਕਸ਼ਮੀ ਵਰਮਾ, ਨੀਲਮ ਕੁਮਾਰੀ, ਅਸ਼ਵਨੀ (ਬੰਟੀ), ਸ਼ਮਸ਼ੇਰ ਸਿੰਘ ਅਤੇ ਥੌਮਸ ਸਿੱਧੂ ਸਮੇਤ ਕੌਂਸਲਰ ਅਤੇ ਅਧਿਕਾਰੀ ਹਾਜ਼ਰ ਸਨ। ਨਗਰ ਕੌਂਸਲ ਪ੍ਰਧਾਨ ਨੀਤੂ ਮਨਹਾਸ ਅਤੇ ਉਪ-ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਦੌਰਾਨ ਕੁੱਝ ਨਵੇਂ ਚੁਣੇ ਗਏ ਕੌਂਸਲਰ ਕਿਸੇ ਕਾਰਨ ਕਰਕੇ ਸਹੁੰ ਨਹੀਂ ਚੁੱਕ ਸਕੇ ਸਨ। ਅੱਜ ਮੀਟਿੰਗ ਵਿੱਚ ਬਾਕੀ ਰਹਿੰਦੇ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਹੈ।

Advertisement
×