ਹਾਦਸੇ ਮਗਰੋਂ ਤੈਸ਼ ’ਚ ਆਏ ਨੌਜਵਾਨ ਨੇ ਗੱਡੀ ਭੰਨੀ
ਹੁਸ਼ਿਆਰਪੁਰ ਰੋਡ ’ਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸੜਕ ’ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ ਚਾਲਕ ਇੰਨਾ ਗੁੱਸੇ ’ਚ ਆ ਗਿਆ ਕਿ ਉਸ ਨੇ ਆਪਣੀ ਕਾਰ ’ਚੋਂ ਲੋਹੇ ਦਾ ਰਾਡ ਕੱਢ ਕੇ ਨਾਲ...
Advertisement
ਹੁਸ਼ਿਆਰਪੁਰ ਰੋਡ ’ਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸੜਕ ’ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ ਚਾਲਕ ਇੰਨਾ ਗੁੱਸੇ ’ਚ ਆ ਗਿਆ ਕਿ ਉਸ ਨੇ ਆਪਣੀ ਕਾਰ ’ਚੋਂ ਲੋਹੇ ਦਾ ਰਾਡ ਕੱਢ ਕੇ ਨਾਲ ਵਾਲੀ ਕਾਰ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਉਸ ਕਾਰ ’ਚ ਸਵਾਰ ਬਜ਼ੁਰਗ ਦੇ ਸਿਰ ’ਤੇ ਵੀ ਰਾਡ ਨਾਲ ਵਾਰ ਕਰ ਦਿੱਤਾ, ਜਿਸ ਨਾਲ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੌਰਵ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਲੁਧਿਆਣਾ ਡੀ ਐੱਮ ਸੀ ਤੋਂ ਵਾਪਸ ਲੈ ਕੇ ਹੁਸ਼ਿਆਰਪੁਰ ਜਾ ਰਿਹਾ ਸੀ। ਜਦੋਂ ਉਹ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਨੌਜਵਾਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਸੌਰਵ ਮੁਤਾਬਕ, ਉਹ ਉਲਟਾ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਕਹਿਣ ਲੱਗ ਪਿਆ, ਜਦੋਂ ਉਨ੍ਹਾਂ ਇਹ ਕਿਹਾ ਕਿ ਗਲਤੀ ਉਸ ਦੀ ਹੈ, ਤਾਂ ਕਾਰ ਚਾਲਕ ਨੇ ਗੁੱਸੇ ’ਚ ਰਾਡ ਕੱਢ ਕੇ ਪਹਿਲਾਂ ਉਨ੍ਹਾਂ ਦੀ ਗੱਡੀ ਭੰਨ ਦਿੱਤੀ ਤੇ ਫਿਰ ਕਾਰ ’ਚ ਬੈਠੇ ਬਜ਼ੁਰਗ ’ਤੇ ਹਮਲਾ ਕਰ ਦਿੱਤਾ। ਸੌਰਵ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਦਿਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ ਤੇ ਲੋਕਾਂ ਦੀ ਮਦਦ ਨਾਲ ਹੰਗਾਮਾ ਕਰਨ ਵਾਲੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਪੁਲੀਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
