DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CooperativeFarming: ਸਹਿਕਾਰਤਾ ਖੇਤਰ ’ਚ ਤਰੱਕੀ ਦੀ ਨਵੀਂ ਪੁਲਾਂਘ

ੳੁੱਨਤੀ ਸੁਸਾਇਟੀ ਨੇ ਕਿਸਾਨਾਂ ਤੋਂ ਸਿੱਧੀ ਲੀਚੀ ਖ਼ਰੀਦ ਕੇ ਕੌਮਾਂਤਰੀ ਬਾਜ਼ਾਰ ’ਚ ਭੇਜੀ; ਔਰਤਾਂ ਅਤੇ ਕਿਸਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੋਲ੍ਹੇ

  • fb
  • twitter
  • whatsapp
  • whatsapp
featured-img featured-img
ਲੀਚੀ ਦੀ ਖੇਪ ਵਾਲੀ ਪਹਿਲੀ ਗੱਡੀ ਰਵਾਨਾ ਕਰਦੀ ਹੋਈ ਉੱਨਤੀ ਕੋਆਪ੍ਰੇਟਿਵ ਸੁਸਾਇਟੀ ਦੀ ਟੀਮ।
Advertisement

ਸਥਾਨਕ ਉੱਨਤੀ ਸਹਿਕਾਰਤਾ ਕੋਆਰਪ੍ਰੇਟਿਵ ਸੁਸਾਇਟੀ ਨੇ ਕਿਸਾਨਾਂ ਤੋਂ ਸਿੱਧੀ ਲੀਚੀ ਖ਼ਰੀਦ ਕੇ ਕੌਮਾਂਤਰੀ ਬਾਜ਼ਾਰ ਵਿੱਚ ਭੇਜਣ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ। ਸਹਿਕਾਰਤਾ ਖ਼ੇਤਰ ਵਿੱਚ ਸਿਰਜੇ ਗਏ ਇਸ ਨਵੇਂ ਇਤਿਹਾਸ ਨੇ ਇਲਾਕੇ ਦੀਆਂ ਔਰਤਾਂ ਅਤੇ ਕਿਸਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ।

ਉੱਨਤੀ ਦੇ ਸੰਸਥਾਪਕ-ਕਮ-ਮੈਨੇਜਿੰਗ ਡਾਇਰੈਕਟਰ ਜਯੋਤੀ ਸਵਰੂਪ ਸ਼ਰਮਾ ਨੇ ਦੱਸਿਆ ਕਿ ‘ਉੱਨਤੀ ਭੈਣ ਐਗਰੀ ਐਲਾਈਡ ਮਲਟੀਸਟੇਟ ਕੋਆਪ੍ਰੇਟਿਵ ਸੁਸਾਇਟੀ’ ਤਹਿਤ ਸੁਸਾਇਟੀ ਨਾਲ ਜੁੜੀਆਂ ਮਹਿਲਾਵਾਂ ਵੱਲੋਂ ਸਥਾਨਕ ਕਿਸਾਨਾਂ ਤੋਂ ਸਿੱਧੀ ਲੀਚੀ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲ ਯਤਨ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜੇ ਸਹਿਕਾਰਤਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ, ਤਾਂ ਕਿਸਾਨਾਂ ਅਤੇ ਉੱਨਤੀ ਭੈਣਾਂ ਦੇ ਜੀਵਨ ਵਿੱਚ ਵੱਡੀ ਖੁਸ਼ਹਾਲੀ ਆ ਸਕਦੀ ਹੈ। ਇਹ ਭਾਰਤੀ ਖੇਤੀ ਉਤਪਾਦਾਂ ਦੀ ਕੌਮਾਂਤਰੀ ਬਾਜ਼ਾਰ ਤੱਕ ਪਹੁੰਚ ਦੀ ਇੱਕ ਮਜ਼ਬੂਤ ਅਤੇ ਸੁੰਦਰ ਮਿਸਾਲ ਬਣ ਕੇ ਉੱਭਰੀ ਹੈ। ਉਨ੍ਹਾਂ ਕਿਹਾ ਕਿ ਇਸ ਅਧਾਰਿਤ ਮਾਡਲ ਅਤੇ ਸਰਕਾਰੀ ਸੰਸਥਾਵਾਂ ਦੇ ਆਪਸੀ ਤਾਲਮੇਲ ਸਦਕਾ ਕਿਸਾਨਾਂ ਨੂੰ ਨਾ ਸਿਰਫ਼ ਬਿਹਤਰ ਬਾਜ਼ਾਰ ਅਤੇ ਫ਼ਸਲਾਂ ਦਾ ਸਹੀ ਮੁੱਲ ਮਿਲੇਗਾ, ਬਲਕਿ ਉਨ੍ਹਾਂ ਲਈ ਵਿਸ਼ਵ ਵਪਾਰ ਦੇ ਵੱਡੇ ਮੌਕੇ ਵੀ ਉਪਲਬਧ ਹੋਣਗੇ। ਸ੍ਰੀ ਸ਼ਰਮਾ ਨੇ ਇਸ ਮੁਹਿੰਮ ਦੀ ਸਫ਼ਲਤਾ ਲਈ ਸਮੂਹ ਉੱਨਤੀ ਭੈਣਾਂ, ਕਿਸਾਨਾਂ ਅਤੇ ਸਹਿਕਾਰਤਾ ਮੰਤਰਾਲਾ (ਭਾਰਤ ਸਰਕਾਰ) ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਫ਼ਸਲ ਦੀ ਕਟਾਈ ਤੋਂ ਪਹਿਲਾਂ ਅਤੇ ਬਾਅਦ ਦੇ ਪੱਧਰ ’ਤੇ ਮਹੱਤਵਪੂਰਨ ਤਕਨੀਕੀ ਮਾਰਗਦਰਸ਼ਨ, ਸਿਖਲਾਈ ਅਤੇ ਹੋਰ ਸਹਿਯੋਗ ਦੇਣ ਲਈ ਖੇਤੀਬਾੜੀ ਅਤੇ ਪ੍ਰੋਸੈਸਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਅਪੀਡਾ) ਅਤੇ ਵਣਜ ਤੇ ਉਦਯੋਗ ਮੰਤਰਾਲੇ ਦਾ ਧੰਨਵਾਦ ਕੀਤਾ।

Advertisement

ਲੀਚੀ ਦੇ ਫਲ ਦੀ ਛਾਂਟੀ ਕਰਦੀਆਂ ਹੋਈਆਂ ਔਰਤਾਂ।
ਲੀਚੀ ਦੇ ਫਲ ਦੀ ਛਾਂਟੀ ਕਰਦੀਆਂ ਹੋਈਆਂ ਔਰਤਾਂ।
Advertisement
Advertisement
×