DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Lal Chand Kataruchak ਨੂੰ ਮੰਗ ਪੱਤਰ ਦਿੱਤਾ

ਘਰੋਟਾ ਬਲਾਕ ਵਿੱਚ ਬਲਾਕ ਪੱਧਰੀ ਦਫਤਰ ਖੋਲ੍ਹਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਦਿੰਦਾ ਹੋਇਆ ਵਫ਼ਦ। -ਫੋਟੋ: ਧਵਨ
Advertisement

ਘਰੋਟਾ ਨੂੰ ਬਲਾਕ ਦਾ ਦਰਜਾ ਮਿਲੇ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ, ਅਜੇ ਤੱਕ ਕਈ ਦਫਤਰ ਇੱਥੇ ਸਥਾਪਤ ਨਹੀਂ ਹੋਏ। ਬਲਾਕ ਪੱਧਰੀ ਦਫਤਰ ਖੋਲ੍ਹਣ ਨੂੰ ਲੈ ਕੇ ਘਰੋਟਾ ਪੰਚਾਇਤ ਅਤੇ ਬਲਾਕ ਵਿਕਾਸ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸਰਪੰਚ ਸੰਜੀਵ ਕੁਮਾਰ ਰੋਡਾ, ਬਲਾਕ ਸਮਿਤੀ ਚੇਅਰਮੈਨ ਪਵਨ ਕੁਮਾਰ, ਜ਼ਿਲ੍ਹਾ ਪਰਿਸ਼ਦ ਮੈਂਬਰ ਭੁਪਿੰਦਰ ਸਿੰਘ, ਚੇਅਰਮੈਨ ਮਨੋਹਰ ਸਿੰਘ ਹਾਜ਼ਰ ਸਨ। ਸਮੂਹ ਆਗੂਆਂ ਨੇ ਦੱਸਿਆ ਕਿ ਘਰੋਟਾ ਨੂੰ 2011 ਵਿੱਚ ਬਲਾਕ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਕੁਝ ਵਿਭਾਗਾਂ ਨੇ ਦਫਤਰ ਖੋਲ੍ਹੇ ਪਰ ਕਈ ਵਿਭਾਗਾਂ ਦੇ ਦਫ਼ਤਰ ਅਜੇ ਤੱਕ ਨਹੀਂ ਖੁੱਲ੍ਹੇ। ਇਨ੍ਹਾਂ ਦਫ਼ਤਰਾਂ ਦੀ ਘਾਟ ਕਾਰਨ, ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਪਠਾਨਕੋਟ ਜ਼ਿਲ੍ਹਾ ਹੈੱਡਕੁਆਰਟਰ ਜਾਣਾ ਪੈਂਦਾ ਹੈ।

Advertisement
Advertisement
×