DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਢ ਸਦੀ ਪੁਰਾਣੀ ਕੋਠੀ ਬਣੀ C M Bhagwant Mann ਦਾ ਨਵਾਂ ਘਰ

ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਦੀ 1848 ਵਿੱਚ ਬਣੀ ਸੀ ਰਿਹਾਇਸ਼ਗਾਹ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਬਾਹਰੀ ਦ੍ਰਿਸ਼।
Advertisement

ਇੱਥੋਂ ਦੀ ਪੁਰਾਣੀ ਬਾਰਾਂਦਾਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 178 ਸਾਲ ਪੁਰਾਣੀ ਵਿਰਾਸਤੀ ਕੋਠੀ ਨੂੰ ਆਪਣੀ ਰਿਹਾਇਸ਼ ਵਜੋਂ ਚੁਣਿਆ ਹੈ। ਮੁੱਖ ਮੰਤਰੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਇੱਥੇ ਲੋਕ ਮਿਲਣੀ ਪ੍ਰੋਗਰਾਮ ਕਰ ਚੁੱਕੇ ਹਨ। ਡੇਢ ਸਦੀ ਤੋਂ ਵੱਧ ਇਸ ਪੁਰਾਣੀ ਇਮਾਰਤ ਦੀ ਵਿਸ਼ੇਸ਼ਤਾ ਇਹ ਹੈ ਕਿ ਬਾਰਾਂਦਾਰੀ ਇਲਾਕੇ ਵਿੱਚ ਸਥਿਤ ਮਕਾਨ ਨੰਬਰ ਇੱਕ, 1857 ਦੀ ਆਜ਼ਾਦੀ ਦੀ ਪਹਿਲੀ ਜੰਗ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੌਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਆਏ ਸਨ। ਉਸ ਸਮੇਂ ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਹੁੰਦਾ ਸੀ। ਇਸ ਕੋਠੀ ਨੂੰ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਨਾਲ ਬਣਾਇਆ ਗਿਆ ਹੈ। ਇਹ ਕੋਠੀ 140 ਕਮਿਸ਼ਨ ਦਾ ਨਾਂ ਦਾ ਲਿਵਾਸ ਰਹਿ ਚੁੱਕੀ ਹੈ। ਗੁਰਪ੍ਰੀਤ ਸਪਰਾ ਇਸ ਕੋਠੀ ਵਿੱਚ ਰਹਿਣ ਵਾਲੇ ਅਖੀਰਲੀ ਕਮਿਸ਼ਨਰ ਸੀ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਵਿੱਚ ਇਸ ਕੋਠੀ ਨੂੰ ਤਿਆਰ ਕਰਵਾ ਕੇ 2003 ਵਿਚ ਸੁਰੱਖਿਅਤ ਇਮਾਰਤ ਐਲਾਨਿਆ ਗਿਆ ਸੀ। ਕੋਠੀ ਵਿੱਚ ਨਵੇਂ ਸਿਰਿਓਂ ਰੰਗ ਅਤੇ ਸੈਨਟਰੀ ਫਿਟਿੰਗ ਸਣੇ ਚਾਰੇ ਪਾਸੇ ਨਵੇਂ ਸੁਰੱਖਿਆ ਟਿਕਟ ਬਣਾਏ ਗਏ ਹਨ। ਕੋਠੀ ਦੀਆਂ ਖਾਲੀ ਥਾਵਾਂ ਵਿੱਚ ਅਸਥਾਈ ਕੈਨੋਪੀਆ ਅਤੇ ਗਜੀਬੋ ਤੋਂ ਇਲਾਵਾ ਵਾਲੀਬਾਲ ਕੋਟ ਬਣਾਇਆ ਗਿਆ ਹੈ। ਕੋਠੀ ਵਿੱਚ ਝੀਲ, ਖੇਤੀ ਲਈ ਜ਼ਮੀਨ ਅਤੇ ਆਲੇ ਦੁਆਲੇ ਆਲੀਸ਼ਾਨ ਬਾਗ ਸਨ। ਇਸ ਵਿੱਚ ਚਾਰ ਡਾਨਿੰਗ ਰੂਮ, ਚਾਰ ਬੈਡਰੂਮ, ਤਿੰਨ ਦਫਤਰੀ ਕਮਰੇ, ਇਕ ਬਾਹਰੀ ਬੰਦ ਬਰਾਂਡਾ ਅਤੇ ਸਹਾਇਕ ਸਟਾਫ ਲਈ ਦੋ ਕਮਰਿਆਂ ਵਾਲੇ ਫਲੈਟਾਂ ਹਨ।

Advertisement

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿੱਚ ਆਪਣੀ ਅਸਥਾਈ ਰਿਹਾਇਸ਼ ਲਈ ਇਸ ਕੋਠੀ ਦੀ ਚੋਣ ਕਰਨ ਤੋਂ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇੱਥੇ ਰਹਿਣ ਲਈ ਨਵਾਂ ਘਰ ਬਣਾ ਲਿਆ ਹੈ।

Advertisement

Advertisement
×