ਹਸਪਤਾਲ ’ਚੋਂ ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ’ਚ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ : The Tribune India

ਹਸਪਤਾਲ ’ਚੋਂ ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ’ਚ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ

ਹਸਪਤਾਲ ’ਚੋਂ ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ’ਚ ਮਜ਼ਦੂਰਾਂ ਖ਼ਿਲਾਫ਼ ਕੇਸ ਦਰਜ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਰੱਖਤ ਕੱਟਣ ਵਾਲੇ ਮਜ਼ਦੂਰ।

ਜੇ.ਬੀ. ਸੇਖੋਂ
ਗੜ੍ਹਸ਼ੰਕਰ, 1 ਦਸੰਬਰ

ਸਥਾਨਕ ਤਹਿਸੀਲ ਦੇ ਪਿੰਡ ਪਾਲਦੀ ਦੇ ਸਰਕਾਰੀ ਹਸਪਤਾਲ ਵਿੱਚੋਂ ਬਿਨਾਂ ਮਨਜ਼ੂਰੀ ਤੋਂ ਦਰੱਖ਼ਤ ਕੱਟਣ ਦੇ ਮਾਮਲੇ ਵਿੱਚ ਅੱਜ ਉਦੋਂ ਨਵਾਂ ਮੋੜ ਆ ਗਿਆ ਜਦੋਂ ਮਾਹਿਲਪੁਰ ਪੁਲੀਸ ਨੇ ਦਰੱਖਤ ਕੱਟਣ ਵਾਲੇ ਮਜ਼ਦੂਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ। ਦੂਜੇ ਪਾਸੇ ਸਬੰਧਤ ਮਜ਼ਦੂਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਕਤ ਦਰੱਖਤ ਹਸਪਤਾਲ ਦੇ ਐੱਸਐੱਮਓ ਨੇ ਉਨ੍ਹਾਂ ਨੂੰ 400-400 ਰੁਪਏ ਪ੍ਰਤੀ ਮਜ਼ਦੂਰ ਦਿਹਾੜੀ ਦੇ ਕੇ ਕਟਵਾਏ ਹਨ ਅਤੇ ਉਨ੍ਹਾਂ ਵਿਰੁੱਧ ਪੁਲੀਸ ਵੱਲੋਂ ਝੂਠਾ ਕੇਸ ਦਰਜ ਕੀਤਾ ਗਿਆ ਹੈ।

ਮਜ਼ਦੂਰ ਧਰਮਵੀਰ ਪੁੱਤਰ ਮਦਨ ਲਾਲ ਵਾਸੀ ਪਿੰਡ ਵੱਢੋਆਣ ਨੇ ਮੀਡੀਆ ਨੂੰ ਦੱਸਿਆ ਕਿ ਕਰੀਬ ਦੋ ਹਫਤੇ ਪਹਿਲਾਂ ਇਸ ਹਸਪਤਾਲ ਦੇ ਫਾਰਮਾਸਿਸਟ ਵਰਿੰਦਰ ਸਿੰਘ ਨੇ ਉਨ੍ਹਾਂ ਨਾਲ ਪਾਲਦੀ ਹਸਪਤਾਲ ਵਿੱਚ ਖੜ੍ਹੇ ਦਰੱਖਤ ਵੱਢਣ ਬਾਰੇ ਗੱਲ ਕੀਤੀ ਸੀ। ਇਸ ਬਾਰੇ ਹਸਪਤਾਲ ਦੇ ਐੱਸਐੱਮਓ ਡਾ. ਜਸਵੰਤ ਸਿੰਘ ਨੇ ਉਨ੍ਹਾਂ ਨਾਲ ਪ੍ਰਤੀ ਮਜ਼ਦੂਰ 400 ਰੁਪਏ ਦਿਹਾੜੀ ਤੈਅ ਕੀਤੀ ਸੀ ਅਤੇ ਹਸਪਤਾਲ ਵਿੱਚ ਖੜ੍ਹੇ ਦਰੱਖਤਾਂ ਨੂੰ ਵੱਢਣ ਦੇ ਆਦੇਸ਼ ਦਿੱਤੇ ਸਨ। ਐੱਸਐੱਮਓ ਦੇ ਕਹਿਣੇ ’ਤੇ ਉਸ ਨੇ ਆਪਣੇ ਪਿੰਡ ਦੇ ਜੈਪਾਲ, ਗਿਰਧਾਰੀ ਲਾਲ ਅਤੇ ਅਮਨਦੀਪ ਨੂੰ ਨਾਲ ਲੈ ਕੇ ਦਰੱਖਤ ਵੱਢਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਕੁੱਝ ਦਿਨਾਂ ਬਾਅਦ ਪਿੰਡ ਵਾਸੀਆਂ ਵੱਲੋਂ ਇਤਰਾਜ਼ ਕਰਨ ’ਤੇ ਸਬੰਧਤ ਡਾਕਟਰਾਂ ਨੇ ਇਸ ਕੰਮ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਦਰੱਖਤ ਕੱਟਣ ਦਾ ਝੂਠਾ ਇਲਜ਼ਾਮ ਲਗਾ ਕੇ ਉਨ੍ਹਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ। ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੜੌਦੀ ਨੇ ਕਿਹਾ ਕਿ ਕਰੀਬ ਇਕ ਹਫਤੇ ਤੱਕ ਦਰੱਖਤਾਂ ਦੀ ਕਟਾਈ ਚੱਲਦੀ ਰਹੀ ਪਰ ਡਾਕਟਰਾਂ ਵੱਲੋਂ ਮਜ਼ਦੂਰਾਂ ਨੂੰ ਕੰਮ ਤੋਂ ਨਾ ਰੋਕਿਆ ਜਾਣਾ ਇਸ ਕੰਮ ਵਿੱਚ ਸਿਹਤ ਅਮਲੇ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ। ਇੱਥੇ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਬਲਵੀਰ ਸਿੰਘ ਵੱਲੋਂ ਦਰੱਖਤਾਂ ਦੀ ਨਾਜਾਇਜ਼ ਕਟਾਈ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ ਜਿਸ ਦੇ ਆਧਾਰ ’ਤੇ ਪੁਲੀਸ ਨੇ ਕੱਟੇ ਹੋਏ ਦਰੱਖਤਾਂ ਦੇ ਮੋਛਿਆਂ ਵਾਲਾ ਟੈਂਪੂ ਵੀ ਜ਼ਬਤ ਕੀਤਾ ਸੀ।

ਐੱਸਐੱਮਓ ਨੇ ਦੋਸ਼ ਨਕਾਰੇ

ਹਸਪਾਤਲ ਦੇ ਐੱਸਐੱਮਓ ਡਾ. ਜਸਵੰਤ ਸਿੰਘ ਨੇ ਮਜ਼ਦੂਰਾਂ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦਰੱਖਤਾਂ ਦੀ ਕਟਾਈ ਬਾਰੇ ਕੋਈ ਆਦੇਸ਼ ਨਹੀਂ ਦਿੱਤੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All