ਸੁਰਜੀਤ ਬੰਗਾ
ਬੰਗਾ, 1 ਜੁਲਾਈ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਅੱਜ ‘ਕੌਮੀ ਡਾਕਟਰ ਦਿਵਸ’ ਮਨਾਇਆ ਗਿਆ। ਇਸ ਮੌਕੇ ਮਰੀਜ਼ ਅਤੇ ਡਾਕਟਰ ਵਿਚਕਾਰ ਵਿਸ਼ਵਾਸ ਦੇ ਰਿਸ਼ਤੇ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਮੈਡੀਕਲ ਸੇਵਾਵਾਂ ਨੂੰ ਸਮਰਪਿਤ ਸਾਰੇ ਵਿਭਾਗਾਂ ਵਿੱਚ ਤਾਇਨਾਤ ਡਾਕਟਰਾਂ ਨੂੰ ਸਮਾਜਿਕ ਸੇਵਾਵਾਂ ਦੇ ਦੂਤ ਦੱਸਿਆ। ਉਨ੍ਹਾਂ ਦਾ ਕਹਿਣ ਸੀ ਕਿ ਕਿਸੇ ਮਰੀਜ਼ ਦੀ ਜਾਨ ਬਚਾਉਣੀ ਅਤੇ ਉਸ ਨੂੰ ਰੋਗ ਮੁਕਤ ਕਰਨ ਹਿੱਤ ਡਾਕਟਰ ਸਹਿਬਾਨ ਵਧਾਈ ਦੇ ਪਾਤਰ ਹਨ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ ਨੇ ਡਾਕਟਰ ਦਿਵਸ ਦੀ ਮਹੱਤਤਾ, ਇਸ ਦੇ ਇਤਿਹਾਸ ਅਤੇ ਮਿਸ਼ਨ ਸਬੰਧੀ ਚਾਨਣਾ ਪਾਇਆ। ਟਰੱਸਟ ਦੇ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਨੇ ਸਵਾਗਤੀ ਸ਼ਬਦ ਕਹੇ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਸੁਰਜੀਤ ਮਜਾਰੀ ਨੇ ਕਾਵਿ ਰੂਪ ਡਾਕਟਰ ਵਰਗ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਫਰੰਟ ਡੈਸਕ ਮੈਨੇਜਰ ਮੈਡਮ ਜੋਤੀ ਭਾਟੀਆ ਨੇ ਵੀ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਵਧੀਆ ਮੈਡੀਕਲ ਸੇਵਾਵਾਂ ਲਈ ਡਾਕਟਰੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਾਸਿਕ ‘ਢਾਹਾਂ ਕਲੇਰਾਂ ਦਰਪਣ’ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ।
ਸਨਮਾਨਿਤ ਹੋਣ ਵਾਲੇ ਡਾਕਟਰਾਂ ਵਿੱਚ ਡਾ. ਵਿਵੇਕ ਗੁੰਬਰ ਜਨਰਲ ਫਿਜੀਸ਼ੀਅਨ, ਡਾ. ਪਰਮਿੰਦਰ ਸਿੰਘ ਵਾਰੀਆ ਆਰਥੋਪਡੀਸ਼ੀਅਨ, ਡਾ. ਬਲਵਿੰਦਰ ਸਿੰਘ ਈ.ਐਨ.ਟੀ. ਸਰਜਨ, ਡਾ. ਮਾਨਵਦੀਪ ਸਿੰਘ ਬੈਂਸ ਜਨਰਲ ਸਰਜਨ, ਡਾ. ਅਮਿਤ ਸੰਧੂ ਯੂਰੋਲੌਜਿਸਟ ਡਾ. ਦੀਪਕ ਦੁੱਗਲ ਐਨਸਥੈਟਿਕਸ, ਡਾ. ਰਾਹੁਲ ਚੰਦਰਹਾਸ ਗੋਇਲ ਪੈਥੋਲੌਜਿਸਟ, ਡਾ. ਜਗਜੀਤ ਸਿੰਘ ਡੈਂਟਲ ਸਰਜਨ, ਡਾ. ਸ਼ਵੇਤਾ ਬਗੜਿਆ ਗਾਇਨਕੋਲੌਜਿਸਟ, ਡਾ. ਸੁਰੇਸ਼ ਬਸਰਾ ਮੈਡੀਕਲ ਅਫ਼ਸਰ, ਡਾ. ਕੁਲਦੀਪ ਸਿੰਘ ਮੈਡੀਕਲ ਅਫ਼ਸਰ, ਡਾ. ਨਵਦੀਪ ਕੌਰ ਮੈਡੀਕਲ ਅਫ਼ਸਰ, ਡਾ. ਜਸਰਾਜ ਸਿੰਘ, ਮੈਡੀਕਲ ਅਫ਼ਸਰ, ਡਾ. ਮਾਇਆ ਪਾਲ, ਮੈਡੀਕਲ ਅਫ਼ਸਰ, ਡਾ. ਕਰਨ ਛਾਬੜਾ ਸਕਿਨ ਐਂਡ ਵੀ.ਡੀ., ਡਾ. ਹਰਤੇਸ਼ ਸਿੰਘ ਪਾਹਵਾ ਪੀਡਿਆਟੀ੍ਸ਼ੀਅਨ, ਡਾ. ਰਵੀਨਾ, ਡਾ. ਜ਼ੁਬੈਰ ਫਿਜਿਓਥਰੈਪਿਸਟ ਸ਼ਾਮਲ ਸਨ।