DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਟ-ਗਿਣਤੀਆਂ ਤੇ ਦਲਿਤਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ

ਬਾਬਾ ਭਗਤ ਸਿੰਘ ਬਿਲਗਾ ਦਾ ਜਨਮ ਦਿਨ ਮਨਾਇਆ

  • fb
  • twitter
  • whatsapp
  • whatsapp
featured-img featured-img
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੰਗਤ ਰਾਮ ਪਾਸਲਾ।
Advertisement

ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂ ਰਹੇ ਬਾਬਾ ਭਗਤ ਸਿੰਘ ਬਿਲਗਾ ਦਾ ਅੱਜ ਇੱਥੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਅੰਦੋਲਨਾਂ ਨੂੰ ਅਜੋਕੇ ਦੌਰ ਦੇ ਸੰਦਰਭ ਵਿੱਚ ਹੀ ਵਾਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਬਣੇ ਹੋਏ ਹਨ, ਉਸੇ ਢੰਗ ਦਾ ਹੀ ਤਿੱਖਾ ਸੰਘਰਸ਼ ਉਲੀਕਣਾ ਚਾਹੀਦਾ ਹੈ।

ਮੰਗਤ ਰਾਮ ਪਾਸਲਾ ਨੇ ਬਾਬਾ ਬਿਲਗਾ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਸਾਰੀਆਂ ਖੱਬੀਆਂ ਧਿਰਾਂ ਵਿੱਚ ਹਮੇਸ਼ਾ ਏਕਤਾ ਬਣਾ ਕੇ ਰੱਖਦੇ ਸਨ ਅਤੇ ਅਜੋਕੇ ਦੌਰ ਵਿੱਚ ਇਸ ਏਕਤਾ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜਿਸ ਢੰਗ ਨਾਲ ਦੇਸ਼ ਵਿੱਚ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਮਾੜੇ ਹਾਲਾਤ ਬਣ ਰਹੇ ਹਨ, ਉਸ ਦੇ ਹਾਣ ਦਾ ਹੀ ਸੰਘਰਸ਼ ਹੋਣਾ ਬੇਹੱਦ ਜ਼ਰੂਰੀ ਹੈ।

Advertisement

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੌਜੂਦਾ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਦੇਸ਼ ਦੀ ਆਜ਼ਾਦੀ ਲਈ ਬਾਬਾ ਬਿਲਗਾ ਸਮੇਤ ਇਲਾਕੇ ਦੇ ਹੋਰ ਪਿੰਡਾਂ ਵੱਲੋਂ ਪਾਏ ਗਏ ਵੱਡੇ ਯੋਗਦਾਨ ਦੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਬਿਲਗਾ ਹਮੇਸ਼ਾ ਇੱਕ ਚੰਗੇ ਅਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ ਸਨ।

Advertisement

ਸਮਾਗਮ ਦੌਰਾਨ ਅਜਮੇਰ ਸਿੰਘ ਸਮਰਾ, ਸੁਰਿੰਦਰਾ ਕੁਮਾਰੀ ਕੋਛੜ, ਬਾਬਾ ਬਿਲਗਾ ਦੇ ਸਪੁੱਤਰ ਕੁਲਵੀਰ ਸਿੰਘ ਸੰਘੇੜਾ, ਸੰਤੋਖ ਸਿੰਘ ਬਿਲਗਾ, ਕ੍ਰਿਸ਼ਨਾ ਕੁਮਾਰੀ, ਸੰਤੋਖ ਸਿੰਘ ਸੰਧੂ, ਪ੍ਰਸ਼ੋਤਮ ਬਿਲਗਾ, ਡਾਕਟਰ ਸਰਬਜੀਤ ਮੁਠੱਡਾ, ਹੰਸ ਰਾਜ ਪੱਬਵਾ, ਰਣਜੀਤ ਸਿੰਘ ਅਤੇ ਡਾਕਟਰ ਜਸਵਿੰਦਰ ਸਿੰਘ ਬਿਲਗਾ ਸਮੇਤ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।

Advertisement
×