ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ 13 ਜੂਨ ਨੂੰ ਹੋ ਰਹੀਆਂ ਕਾਦੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਕੁੱਲ 93 ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਨਗਰ ਕੌਂਸਲ ਕਾਦੀਆਂ ਦੇ ਕੁੱਲ 15 ਵਾਰਡ ਹਨ। ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਕਾਦੀਆਂ ਵਿੱਚ ਸਹਾਇਕ ਅਕਸਾਈਜ਼ ਕਮਿਸ਼ਨਰ ਗੁਰਦਾਸਪੁਰ-ਕਮ- ਰਿਟਰਨਿੰਗ ਅਫਸਰ ਸੁਪਨੰਦਨਦੀਪ ਕੌਰ ਨੇ ਦੱਸਿਆ ਕਿ ਅੱਜ ਆਖਰੀ ਦਿਨ 21 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸ ਤੋਂ ਪਹਿਲਾਂ ਪਹਿਲੀ ਜੂਨ ਨੂੰ ਤਿੰਨ ਉਮੀਦਵਾਰਾਂ ਅਤੇ 2 ਜੂਨ ਨੂੰ 69 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ।
ਅੱਜ ਆਖਰੀ ਦਿਨ ਹੋਈਆਂ 21 ਨਾਮਜ਼ਦਗੀਆਂ ਪਾ ਕੇ ਹੁਣ ਤੱਕ ਕਾਦੀਆਂ ਨਗਰ ਕੌਂਸਲ ਲਈ ਕੁੱਲ 93 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 4 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 5 ਜੂਨ ਦੁਪਹਿਰ 3 ਵਜੇ ਤੱਕ ਹੈ। ਉਨ੍ਹਾਂ ਦੱਸਿਆ ਪੋਲਿੰਗ 13 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ‘ਤੇ ਵੋਟਾਂ ਦੀ ਗਿਣਤੀ ਵੋਟਾਂ ਪੈਣ ਉਪਰੰਤ ਉਸੇ ਦਿਨ ਕੀਤੀ ਜਾਵੇਗੀ।

