ਸਮਾਜ ਸੇਵੀ ਕੋਲੋਂ 50 ਲੱਖ ਰੁਪਏ ਲੁੱਟਣ ਵਾਲੇ ਏਐੱਸਆਈ ਸਣੇ 7 ਗ੍ਰਿਫ਼ਤਾਰ

ਸਮਾਜ ਸੇਵੀ ਕੋਲੋਂ 50 ਲੱਖ ਰੁਪਏ ਲੁੱਟਣ ਵਾਲੇ ਏਐੱਸਆਈ ਸਣੇ 7 ਗ੍ਰਿਫ਼ਤਾਰ

ਪਾਲ ਸਿੰਘ ਨੌਲੀ
ਜਲੰਧਰ, 14 ਅਗਸਤ

ਇੱਕ ਸਮਾਜ ਸੇਵੀ ਕੋਲੋਂ ਸਸਤਾ ਪਲਾਟ ਦੁਆਉਣ ਦਾ ਝਾਂਸਾ ਦੇ ਕੇ 50 ਲੱਖ ਠੱਗਣ ਵਾਲੇ ਗਰੋਹ ਦੇ 7 ਮੈਂਬਰਾਂ ਨੂੰ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਲੁੱਟ ਦੇ ਪੈਸਿਆਂ ਵਿੱਚੋਂ 29 ਲੱਖ 70 ਹਜ਼ਾਰ ਵੀ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਅਰਬਨ ਅਸਟੇਟ-1, ਕੁਲਵਿੰਦਰ ਸਿੰਘ ਵਾਲੀਆ ਵਾਸੀ ਬੇਗ਼ਮਪੁਰਾ, ਵਿਨੋਦ ਵਾਸੀ ਕਾਕੀ ਪਿੰਡ, ਕੁਲਦੀਪ ਸਿੰਘ ਵਾਸੀ ਕਾਜ਼ੀ ਮੰਡੀ, ਬਚਿੱਤਰ ਸਿੰਘ ਵਾਸੀ ਪਿੰਡ ਡੱਲਾ, ਏਐੱਸਆਈ ਪਰਮਜੀਤ ਲਾਲ ਜੋ ਜਲੰਧਰ ਪੁਲੀਸ ਲਾਈਨ ਵਿੱਚ ਤਾਇਨਾਤ ਹੈ, ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਅਰਬਨ ਅਸਟੇਟ ਫੇਜ਼-2 ਦੇ ਰਹਿਣ ਵਾਲੇ ਸਮਾਜ ਸੇਵੀ ਸ਼ਿਸ਼ਪਾਲ ਸਿੰਘ ਨੇ ਲੰਘੀ 8 ਅਗਸਤ ਨੂੰ ਸ਼ਿਕਾਇਤ ਕੀਤੀ ਸੀ ਕਿ 26 ਜੁਲਾਈ ਨੂੰ ਪਰਮਜੀਤ ਸਿੰਘ ਨਾਂ ਦੇ ਵਿਅਕਤੀਆਂ ਨੇ ਆਪਣੇ ਕੁਝ ਸਾਥੀਆਂ ਨਾਲ ਜੀਆਰਪੀ ਥਾਣੇ ਦੇ ਨੇੜੇ ਇੱਕ ਪਲਾਟ ਸਸਤਾ ਦੁਆਉਣ  ਦਾ ਝਾਂਸਾ ਦੇ ਕੇ ਉਸ ਕੋਲੋਂ 50 ਲੱਖ ਰੁਪਏ ਲੱੁਟ ਲਏ ਸਨ, ਜਦੋਂ ਉਹ ਆਪਣੇ ਪੁੱਤਰ ਨਾਲ ਪਲਾਟ ਦੇਖਣ ਲਈ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All