ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਟਾਟਾ ਕੰਸਲਟੈਂਸੀ ਸਰਵਿਸਿਜ਼ ਵੱਲੋਂ ਕੈਂਪਸ ਭਰਤੀ ਮੁਹਿੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ ਗਈ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਸਦਕਾ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਨੇ ਜੂਨ 2026 ਵਿੱਚ ਪਾਸ ਆਊਟ ਹੋਣ ਵਾਲੇ ਬੈਚ ਲਈ ਇਹ ਡਰਾਈਵ ਕਰਵਾਈ। ਵਿਸ਼ਵ ਦੀ ਮਸ਼ਹੂਰ ਆਈ ਟੀ ਸਰਵਿਸਿਜ਼ ਅਤੇ ਕੰਸਲਟਿੰਗ ਕੰਪਨੀ ਟੀ ਸੀ ਐੱਸ ਨੇ 57 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ।ਚੁਣੇ ਗਏ ਵਿਦਿਆਰਥੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਅੰਮ੍ਰਿਤਸਰ ਅਤੇ ਵੱਖ-ਵੱਖ ਖੇਤਰੀ ਕੈਂਪਸਾਂ ਦੇ ਬੀ ਟੈਕ ਅਤੇ ਐੱਮ ਸੀ ਏ ਕੋਰਸਾਂ ਨਾਲ ਸਬੰਧਤ ਹਨ। ਇਹ ਵਿਦਿਆਰਥੀ ਆਪਣੇ ਕੋਰਸ ਪੂਰੇ ਕਰਨ ਤੋਂ ਬਾਅਦ ਕੰਪਨੀ ਵਿੱਚ ਜੁਆਇਨ ਕਰਨਗੇ। ਟੀ ਸੀ ਐੱਸ ਹਰ ਸਾਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਆਉਂਦੀ ਹੈ। ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਹੋਲਿਸਟਿਕ ਵਿਕਾਸ ਦੇ ਮੌਕੇ ਦਿੰਦੀ ਹੈ। ਡੀਨ ਅਕੈਡਮਿਕ ਅਫੇਅਰਜ਼ ਡਾ. ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਟੀ ਸੀ ਐੱਸ ਕੈਂਪਸ ਡਰਾਈਵ ਵਿੱਚ ਵਿਦਿਆਰਥੀਆਂ ਦੀ ਸਫਲਤਾ ਯੂਨੀਵਰਸਿਟੀ ਦੇ ਮਜ਼ਬੂਤ ਅਕੈਡਮਿਕ ਫਰੇਮਵਰਕ ਅਤੇ ਆਊਟਕਮ-ਬੇਸਡ ਐਜੂਕੇਸ਼ਨ ਸਿਸਟਮ ਦਾ ਪ੍ਰਤੀਬਿੰਬ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

