ਨਾਕੇ ਤੋਂ 31.69 ਲੱਖ ਬਰਾਮਦ

ਨਾਕੇ ਤੋਂ 31.69 ਲੱਖ ਬਰਾਮਦ

ਸੁਖਵਿੰਦਰ ਕੋਲੋਂ ਬਰਾਮਦ 31.68 ਲੱਖ ਰੁਪਏ ਦੀ ਨਗਦੀ ਨਾਲ ਪੁਲੀਸ ਪਾਰਟੀ।

ਭਗਵਾਨ ਦਾਸ ਸੰਦਲ
ਦਸੂਹਾ, 13 ਅਗਸਤ 

ਇਥੇ ਪੁਲੀਸ ਨੇ ਜਲੰਧਰ-ਪਠਾਨਕੋਟ ਕੋਮੀ ਮਾਰਗ ‘ਤੇ ਉੱਚੀ ਬੱਸੀ ਵਿੱਚ ਵਹੀਕਲਾਂ ਦੀ ਚੈਕਿੰਗ ਦੌਰਾਨ ਇਕ ਬੱਸ ਵਿੱਚ ਸਵਾਰ ਵਿਅਕਤੀ ਕੋਲੋ 31 ਲੱਖ 68 ਹਜ਼ਾਰ 950 ਰੁਪਏ ਬਰਾਮਦ ਕੀਤੇ ਹਨ।

ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨਵਜੋਤ ਸਿਘ ਮਾਹਲ ਨੇ ਦੱਸਿਆ ਕਿ ਡੀ.ਐੰਸ.ਪੀ ਦਸੂਹਾ ਅਨਿਲ ਕੁਮਾਰ ਭਨੋਟ ਤੇ ਥਾਣਾ ਮੁਖੀ ਗੁਰਦੇਵ ਸਿੰਘ ਵੱਲੋਂ ਕਸਬਾ ਉਚੀ ਬੱਸੀ ਵਿੱਚ ਵਹੀਕਲਾਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਪਠਾਨਕੋਟ ਤੋਂ ਜਲੰਧਰ ਜਾ ਰਹੀ ਪਨਬੱਸ ਵਿੱਚ ਸਵਾਰ ਸੁਖਵਿੰਦਰ ਪੁੱਤਰ ਨੰਦ ਲਾਲ ਵਾਸੀ ਕਬੀਰ ਚੌਕ ਪਠਾਨਕੋਟ ਦੇ ਬੈਗ ਦੀ ਤਲਾਸ਼ੀ ਲੈਣ ’ਤੇ  ਉਸ ਵਿੱਚੋ 31.69 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। 

ਮੁੱਢਲੀ ਪੁੱਛਗਿੱਛ ਦੌਰਾਨ ਸੁਖਵਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਠਾਨਕੋਟ ਵਿੱਚ ਜਿਊਲਰੀ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਇਹ ਰਕਮ ਲੈ ਕੇ ਜਲੰਧਰ ਜਾ ਰਿਹਾ ਸੀ ਪਰ ਬਰਾਮਦ ਕਰਮ ਸਬੰਧੀ ਉਹ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਲਈ ਆਮਦਨ ਕਰ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All