ਹੁਸ਼ਿਆਰਪੁਰ ’ਚ 29 ਕਰੋਨਾ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ ’ਚ 29 ਕਰੋਨਾ ਮਰੀਜ਼ਾਂ ਦੀ ਪੁਸ਼ਟੀ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਗਸਤ

ਜ਼ਿਲ੍ਹਾ ਹੁਸ਼ਿਆਰਪੁਰ ’ਚ ਅੱਜ 29 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 673 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਰਣਸੋਤਾ ਤੋਂ 8, ਘੋਗਰਾ ਤੋਂ 1, ਚੱਕੋਵਾਲ ਤੋਂ 5, ਗੜ੍ਹਸ਼ੰਕਰ ਤੋਂ 2, ਹਾਜੀਪੁਰ ਤੋਂ 4, ਮੁਕੇਰੀਆਂ ਤੋਂ 1, ਦਸੂਹਾ ਤੋਂ 3, ਟਾਂਡਾ ਤੋਂ 2, ਭੂੰਗਾ, ਹੁਸ਼ਿਆਰਪੁਰ ਦੇ ਮੁਹੱਲਾ ਭੀਮ ਨਗਰ ਅਤੇ ਨਈ ਅਬਾਦੀ ਤੋਂ 1-1 ਮਰੀਜ਼ ਦੀ ਪੁਸ਼ਟੀ ਹੋਈ ਹੈ।

ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 19 ਹੋਰ ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆ ਜਾਣ ਅਤੇ 9 ਲੋਕਾਂ ਦੇ ਸਿਹਤਯਾਬ ਹੋ ਜਾਣ ਬਾਅਦ ਜ਼ਿਲ੍ਹੇ ਅੰਦਰ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 182 ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅੱਜ 498 ਲੋਕਾਂ ਦੀ ਰਿਪੋਰਟ ਆਈ ਜਿਸ ਵਿੱਚੋਂ 479 ਲੋਕਾਂ ਦੀ ਰਿਪਰੋਟ ਨੈਗੇਟਿਵ ਅਤੇ 19 ਦੀ ਪਾਜ਼ੇਟਿਵ ਆਈ। ਇਸ ਤਰ੍ਹਾਂ ਨਾਲ ਹੁਣ ਜਿਲ੍ਹੇ ਵਿੱਚ 182 ਕੇਸ ਕਰੋਨਾ ਪਾਜ਼ੇਟਿਵ ਦੇ ਐਕਟਿਵ ਹਨ।

ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੋਂ ਨੇੜਲੇ ਪਿੰਡ ਦੋਲੀਕੇ ਸੁੰਦਰਪੁਰ ਦੇ 9 ਵਿਅਕਤੀ ਕਰੋਨਾ ਪਾਜ਼ੇਟਿਵ ਆਏ ਹਨ। ਐੱਸਐੱਮਓ ਆਦਮਪੁਰ ਡਾ. ਬੀ ਪੀ ਐੱਸ ਰੰਧਾਵਾ ਨੇ ਦੱਸਿਆ ਕਿ ਪਿੰਡ ਦੋਲੀਕੇ ਸੁੰਦਰਪੁਰ ਵਿੱਚ 8 ਅਗਸਤ ਨੂੰ 60 ਲੋਕਾਂ ਦੇ ਕਰੋਨਾ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ ਮੀਨਾ ਕੁਮਾਰੀ (24), ਗੁਰਮੀਤ ਪਾਲ (35), ਬਲਵੀਰ ਕੌਰ (52), ਅਨੀਤਾ(36), ਹੰਸ ਰਾਜ (65), ਰੂੂਪ ਲਾਲ (67), ਪਰਵਿੰਦਰ (36), ਗੁਰਿੰਦਰ ਸਿੰਘ (42) ਅਤੇ ਪਰਮਜੀਤ ਕੌਰ (55) ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਜਲੰਧਰ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਇੱਕ ਬੈਂਕ ’ਚ ਕੰਮ ਕਰਦੇ ਪਿੰਡ ਚੋਮੋ ਦੇ ਰਹਿ ਜੈ ਭਗਵਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਸ਼ਾਹਕੋਟ (ਪੱਤਰ ਪ੍ਰੇਰਕ): ਸ਼ਾਹਕੋਟ ’ਚ ਕਰੋਨਾ ਪਾਜ਼ੇਟਿਵ ਆਏ 13 ਮਰੀਜ਼ਾਂ ਵਿੱਚ ਅੱਠ ਸ਼ਾਹਕੋਟ, ਚਾਰ ਲੋਹੀਆਂ ਖਾਸ ਅਤੇ 1 ਧਰਮਕੋਟ ਇਲਾਕੇ ਨਾਲ ਸਬੰਧਤ ਹੈ। ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਾਜਟੇਟਿਵ ਆਏ ਮਰੀਜ਼ਾਂ ਵਿੱਚ ਮੁਹੱਲਾ ਆਜ਼ਾਦ ਨਗਰ ਦੇ ਪਹਿਲਾਂ ਹੀ ਪਾਜ਼ੇਟਿਵ ਆਏ ਇੱਕ ਵਿਅਕਤੀ ਦੀ ਪਤਨੀ ਤੇ ਭਤੀਜਾ, ਮੁਹੱਲਾ ਰਿਸ਼ੀ ਨਗਰ ਦੇ ਪਾਜ਼ੇਟਿਵ ਆਏ ਹੋਏ ਯੂਕੋ ਬੈਂਕ ਦੇ ਕਰਮਚਾਰੀ ਦੀ ਪੁੱਤਰੀ ਅਤੇ ਪਿੰਡ ਕਾਂਗਣਾ ਦੀ ਪਾਜ਼ੇਟਿਵ ਆਈ ਲੜਕੀ ਦੇ ਪਿਤਾ ਤੇ ਮਾਤਾ ਅਤੇ ਧਰਮਕੋਟ ਦਾ ਇਕ ਵਿਅਕਤੀ ਸ਼ਾਮਲ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All