ਪਾਲ ਸਿੰਘ ਨੌਲੀ
ਜਲੰਧਰ,12 ਜੁਲਾਈ
ਸਿਵਲ ਹਸਪਤਾਲ ਨੇ ਕਰੋਨਾ ਵਾਇਰਸ ਤੋਂ ਪੀੜਤ ਔਰਤ ਦੀ ਹੋਈ ਮੌਤ ਬਾਰੇ ਪੁਸ਼ਟੀ ਕਰ ਦਿੱਤੀ ਹੈ। ਹੁਣ ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। ਸਿਵਲ ਹਸਪਤਾਲ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 26 ਮੌਤਾਂ ਇੰਦਰਾਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਲਾਂਬੜਾ ਨੇੜੇ ਪਿੰਡ ਲੁਹਾਰਾ ਦੀ ਜਸਮੀਤ ਕੌਰ( 37 ) ਦੀ ਲੰਘੀ ਦੇਰ ਰਾਤ ਮੌਤ ਹੋ ਗਈ ਸੀ। ਪੀੜਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮ੍ਰਿਤਕਾ ਸ਼ੂਗਰ, ਮੋਟਾਪਾ ਤੇ ਥਾਇਰਾਈਡ ਵਰਗੀਆਂ ਬੀਮਾਰੀਆਂ ਤੋਂ ਵੀ ਪੀੜਤ ਸੀ। ਇਸ ਦੀ ਅਧਿਕਾਰਤ ਪੁਸ਼ਟੀ ਅੱਜ ਦੇਰ ਸ਼ਾਮ ਕੀਤੀ ਗਈ। ਜਲੰਧਰ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1206 ਹੈ।