ਪੱਤਰ ਪ੍ਰੇਰਕ
ਹੁਸ਼ਿਆਰਪੁਰ, 17 ਅਪਰੈਲ
ਜ਼ਿਲ੍ਹੇ ਵਿਚ ਅੱਜ 253 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂਕਿ 4 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 16,202 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਅਤੇ 665 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1193 ਕੇਸ ਐਕਟਿਵ ਹਨ ਅਤੇ 15,684 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 41 ਮਰੀਜ਼ ਪਾਜ਼ੇਟਿਵ ਦੇ ਆਏ ਹਨ। ਦੂਜੇ ਪਾਸੇ ਕਰੋਨਾ ਨਾਲ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਮਾਸ ਮੀਡੀਆ ਇੰਚਾਰਜ ਵਿਜੇ ਠਾਕੁਰ ਅਨੁਸਾਰ ਅੱਜ ਆਏ 41 ਕੇਸਾਂ ਵਿੱਚੋਂ 34 ਮਰੀਜ਼ ਅਰਬਨ ਖੇਤਰ, ਇੱਕ ਨਰੋਟ ਜੈਮਲ ਸਿੰਘ ਬਲਾਕ, 4 ਬਲਾਕ ਘਰੋਟਾ ਅਤੇ 2 ਬਧਾਨੀ ਦੇ ਰਹਿਣ ਵਾਲੇ ਹਨ। ਅੱਜ 51 ਲੋਕ ਕਰੋਨਾ ਤੋਂ ਸਿਹਤਯਾਬ ਹੋ ਗਏ ਹਨ। ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਐਕਟਿਵ ਕੇਸਾਂ ਦੀ ਸੰਖਿਆ 649 ਹੋ ਗਈ ਹੈ। ਉਨ੍ਹਾਂ ਦੱਸਿਆ ਕਿ 3675 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।