ਪਾਲ ਸਿੰਘ ਨੌਲੀ
ਜਲੰਧਰ, 30 ਜੂਨ
ਕਰੋਨਾ ਨੇ ਅੱਜ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਅੱਜ ਆਈਆਂ ਰਿਪੋਰਟਾਂ ਵਿੱਚ 8 ਨਵੇਂ ਪਾਜ਼ੇਟਿਵ ਕੇਸ ਆਏ ਹਨ। ਮਰੀਜ਼ਾਂ `ਚ 4 ਪੁਰਸ਼ ਤੇ 4 ਔਰਤਾਂ ਸ਼ਾਮਲ ਹਨ। ਜਲੰਧਰ ਵਿੱਚ ਕਰੋਨਾ ਕਾਰਨ 22ਵੀਂ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਪਛਾਣ ਜੋਗਿੰਦਰ ਕੁਮਾਰ ਵਾਸੀ ਗੁਰੂ ਨਾਨਕਪੁਰਾ ਵੱਜੋਂ ਹੋਈ ਹੈ। ਪਿਛਲੇ ਦਿਨੀਂ ਹੀ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਹ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਜਿਹੜੇ 8 ਮਰੀਜ਼ ਪਾਜ਼ੇਟਿਵ ਆਏ ਹਨ ਉਨ੍ਹਾ ਵਿਚ ਇੱਕ ਮਰੀਜ਼ ਬਾਹਰਲਾ ਹੈ, ਜਦੋਂਕਿ ਸੱਤ ਮਰੀਜ਼ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 723 ਹੋ ਗਈ ਹੈ।