ਥਰਿਆਲ ’ਚ ਅੱਗ ਨਾਲ 12 ਏਕੜ ਕਣਕ ਸੜੀ
ਪਿੰਡ ਥਰਿਆਲ ਵਿੱਚ ਅੱਜ ਅਚਾਨਕ ਲੱਗੀ ਅੱਗ ਨਾਲ ਕਿਸਾਨਾਂ ਦੀ 10 ਤੋਂ 12 ਏਕੜ ਕਣਕ ਦੀ ਫ਼ਸਲ ਸੜ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਕਿਸਾਨਾਂ ਨੇ ਅੱਗ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਟਰੈਕਟਰਾਂ ਨਾਲ ਕਣਕ ਦੀ ਫ਼ਸਲ...
Advertisement
ਪਿੰਡ ਥਰਿਆਲ ਵਿੱਚ ਅੱਜ ਅਚਾਨਕ ਲੱਗੀ ਅੱਗ ਨਾਲ ਕਿਸਾਨਾਂ ਦੀ 10 ਤੋਂ 12 ਏਕੜ ਕਣਕ ਦੀ ਫ਼ਸਲ ਸੜ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਕਿਸਾਨਾਂ ਨੇ ਅੱਗ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਟਰੈਕਟਰਾਂ ਨਾਲ ਕਣਕ ਦੀ ਫ਼ਸਲ ਨੂੰ ਵਾਹ ਦਿੱਤਾ। ਜਾਣਕਾਰੀ ਅਨੁਸਾਰ, ਕਿਸਾਨ ਰਘੂਨਾਥ ਸਿੰਘ ਦੀ 4-5 ਏਕੜ ਕਣਕ ਦੀ ਫ਼ਸਲ, ਫਤਿਹ ਸਿੰਘ ਦੀ ਇੱਕ ਏਕੜ, ਹਰਦੀਪ ਸਿੰਘ ਦੀ 1-2 ਏਕੜ ਅਤੇ ਕਈ ਹੋਰ ਕਿਸਾਨਾਂ ਦੀ 4-5 ਏਕੜ ਕਣਕ ਦੀ ਫ਼ਸਲ ਦੀ ਫਸਲ ਸੜ ਗਈ। ਕਿਸਾਨਾਂ ਨੇ ਦੱਸਿਆ ਕਿ ਇੱਕ ਖੇਤ ਵਿੱਚ ਅੱਗ ਲੱਗਣ ਮਗਰੋਂ ਤੇਜ਼ ਹਵਾ ਨਾਲ ਅੱਗ ਹੋਰ ਖੇਤਾਂ ’ਚ ਫੈਲ ਗਈ, ਜਿਸ ਨੂੰ ਕਿਸਾਨਾਂ ਨੇ ਪੂਰੀ ਜੱਦੋਜਹਿਦ ਕਰਕੇ ਬੁਝਾਇਆ। ਉਨ੍ਹਾਂ ਦੱਸਿਆ ਕਿ ਅੱਗ ਦੀ ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੱਕ 10 ਤੋਂ 12 ਏਕੜ ਕਣਕ ਸੜ ਕੇ ਸੁਆਹ ਹੋ ਚੁੱਕੀ ਸੀ।
Advertisement
Advertisement
×

