ਖੇਤਰੀ ਪ੍ਰਤੀਨਿਧ
ਬਟਾਲਾ, 28 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੀ ਮੈਰਿਟ ਵਿੱਚ 12ਵਾਂ ਰੈਂਕ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ (ਕਿਲਾ ਦਰਸ਼ਨ ਸਿੰਘ) ਦੀ ਵਿਦਿਆਰਥਣ ਸਵਰੂਪਜੋਤ ਕੌਰ ਦਾ ਅੱਜ ਸਕੂਲ ਵਿੱਚ ਮੁੱਖ ਅਧਿਆਪਕ ਅਤੇ ਸਟੇਟ ਐਵਾਰਡੀ ਜਸਵਿੰਦਰ ਸਿੰਘ ਭੁੱਲਰ ਨੇ ਸਨਮਾਨ ਕੀਤਾ। ਉਨ੍ਹਾਂ ਦੱਸਿਆ ਕਿ ਸਵਰੂਪਜੋਤ ਕੌਰ ਪੁੱਤਰੀ ਹਰਬਲਦੇਵ ਸਿੰਘ ਨੇ ਦਸਵੀਂ ਜਮਾਤ ਵਿੱਚੋਂ 636 ਅੰਕਾਂ ਨਾਲ ਪੰਜਾਬ ਭਰ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਦਸਵੀਂ ਜਮਾਤ ਦੀ ਵਿਦਿਆਰਥਣ ਦਾ ਮਾਧਿਅਮ ਅੰਗਰੇਜ਼ੀ ਸੀ। ਉਨ੍ਹਾਂ ਦੱਸਿਆ ਕਿ ਸਵਰੂਪਜੋਤ ਕੌਰ ਤੋਂ ਇਲਾਵਾ ਸਕੂਲ ਦੇ ਛੇ ਹੋਰ ਵਿਦਿਆਰਥੀ ਹਨ, ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

ਸ਼ਾਹਕੋਟ (ਪੱਤਰ ਪ੍ਰੇਰਕ): ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਦੇ ਮੈਨੇਜਿੰਗ ਡਾਇਰੈਕਟਰ ਪਰਵਿੰਦਰ ਪਾਲ ਸਿੰਘ ਅਤੇ ਪ੍ਰਿੰਸੀਪਲ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਮਾਨ ਤੇ ਗੁਰਜੀਤ ਜੱਸਲ ਨੇ ਦਸਵੀਂ ‘ਚ 633 ਅੰਕਾਂ ਨਾਲ ਮੈਰਿਟ ਸੂਚੀ ਵਿਚ 15ਵਾਂ ਸਥਾਨ ਹਾਸਿਲ ਕੀਤਾ ਹੈ। ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਦੀ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਅਤੇ ਗੁਰਪ੍ਰੀਤ ਕੌਰ ਨੇ 632 ਅੰਕਾਂ ਨਾਲ ਮੈਰਿਟ ਸੂਚੀ ਵਿਚ 16ਵਾਂ ਸਥਾਨ ਪ੍ਰਾਪਤ ਕੀਤਾ ਹੈ। ਕਿਰਨਪ੍ਰੀਤ ਕੌਰ ਡਾਕਟਰੀ ਦੀ ਪੜ੍ਹਾਈ ਕਰਕੇ ਦਿਮਾਗ ਦੇ ਰੋਗਾਂ ਦੀ ਮਾਹਿਰ ਬਣਨਾ ਚਾਹੁੰਦੀ ਹੈ। ਇਸੇ ਸਕੂਲ ਦੀ ਮਨਵਿੰਦਰ ਕੌਰ ਨੇ 91.69, ਨਾਇਨਾ ਨੇ 91.38 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਤਰਨਪ੍ਰੀਤ ਕੌਰ ਅਤੇ ਪਾਹਲੁਪ੍ਰੀਤ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ।
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਨਿਊ ਸਨਫ਼ਲਾਵਰ ਹਾਈ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਸਕੂਲ ਵਿੱਚੋਂ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਤੇ ਸੁਹਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਚੇਅਰਮੈਨ ਜਸਵਿੰਦਰ ਕੌਰ ਤੇ ਪ੍ਰਿੰਸੀਪਲ ਰੋਬਿਨ ਸਿੰਘ ਨੇ ਦੱਸਿਆ ਕਿ ਸਕੂਲ ਦੇ 16 ਵਿਦਿਆਰਥੀ 80 ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਏ ਹਨ।
ਅਟਾਰੀ (ਪੱਤਰ ਪ੍ਰੇਰਕ): ਸ਼ਹੀਦ ਰੋਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹਾਵਾ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰਸੀਪਲ ਚਿੰਰਜੀਵ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਨੈਨਸੀ ਨੇ ਸਕੂਲ ਦਾ ਮਾਣ ਵਧਾਇਆ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਇੰਚਾਰਜ ਰਾਣਾ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ 49 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਾਰੇ ਦੇ ਸਾਰੇ ਚੰਗੇ ਨੰਬਰ ਲੈ ਕੇ ਪਾਸ ਹੋਏ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੈਨਸੀ ਸ਼ਰਮਾ ਨੇ 95 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਕੂਲ ਦੇ ਛੇ ਵਿਦਿਆਰਥੀਆਂ ਨੇ 80 ਫੀਸਦ ਤੋਂ ਵੱਧ ਅਤੇ 28 ਵਿਦਿਆਰਥੀਆਂ ਨੇ 60 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹਰਬਿੰਦਰ ਸਿੰਘ, ਅਸ਼ਵਨੀ ਕੁਮਾਰ ਬਾਗੜੀ, ਅਮਿਤ ਕੁਮਾਰ, ਕੇਵਲ ਰਾਮ, ਝਲਮਣ ਰਾਮ ,ਲਵਪ੍ਰੀਤ ਸਿੰਘ, ਰੁਪਿੰਦਰ ਕੌਰ ਅਤੇ ਰਵਨੀਤ ਕੌਰ ਮੌਜੂਦ ਸਨ।
ਆਟੋ ਰਿਕਸ਼ਾ ਚਾਲਕ ਦੀ ਧੀ ਕਾਮਨੀ ਸ਼ਰਮਾ ਜ਼ਿਲ੍ਹੇ ਵਿੱਚੋਂ ਅੱਵਲ

ਪਠਾਨਕੋਟ (ਪੱਤਰ ਪ੍ਰੇਰਕ): ਆਟੋ ਰਿਕਸ਼ਾ ਚਾਲਕ ਵਿਪਨ ਸ਼ਰਮਾ ਦੀ ਧੀ ਕਾਮਨੀ ਸ਼ਰਮਾ ਵਾਸੀ ਜੰਡਵਾਲ ਨੇ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਆਪਣੇ ਪਿੰਡ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਰੋਜ਼ਾਨਾ ਉਸ ਦੇ ਘਰ ਵਧਾਈਆਂ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਖਾਸ ਤੌਰ ‘ਤੇ ਪਿੰਡ ਵਾਲਿਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਰ ਪਾਸੇ ਗਰੀਬ ਪਰਿਵਾਰ ਵਿੱਚੋਂ ਹੋਣ ਕਰਕੇ ਉਸ ਦੀ ਇਸ ਪ੍ਰਾਪਤੀ ਦੀ ਚਰਚਾ ਹੈ। ਸਾਬਕਾ ਡਿਪਟੀ ਸਪੀਕਰ ਤੇ ਹਲਕਾ ਸੁਜਾਨਪੁਰ ਦੇ ਸਾਬਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਵੀ ਅੱਜ ਉਸ ਦੇ ਘਰ ਗਏ ਅਤੇ ਉਨ੍ਹਾਂ ਇਸ ਬੇਟੀ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਕਾਮਨੀ ਸ਼ਰਮਾ ਦੇ ਪਿਤਾ ਵਿਪਨ ਸ਼ਰਮਾ ਦੀ ਵੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਅਮਨ ਵਰਮਾ ਅਤੇ ਸਾਬਕਾ ਸਰਪੰਚ ਪ੍ਰੀਤ ਕੌਰ ਹਾਜ਼ਰ ਸਨ। ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਕਾਮਨੀ ਸ਼ਰਮਾ ਪਠਾਨਕੋਟ ਜ਼ਿਲ੍ਹੇ ਲਈ ਪ੍ਰੇਰਨਾ ਸਰੋਤ ਹੈ ਅਤੇ ਹੋਰ ਬੱਚਿਆਂ ਨੂੰ ਵੀ ਇਸ ਹੋਣਹਾਰ ਬੇਟੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਘੋਗਰਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਮੁਕੇਰੀਆਂ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਮਾਰਟ ਸਕੂਲ ਘੋਗਰਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਮੁੱਖ ਅਧਿਆਪਕ ਜਸਪ੍ਰੀਤ ਕੌਰ ਭੁੱਲਰ ਨੇਦੱਸਿਆ ਕਿ ਸਕੂਲ ਦੀ ਵਿਦਿਆਰਥਣ ਸੁਨਾਕਸ਼ੀ ਠਾਕੁਰ ਅਤੇ ਸੁਹਾਨੀ ਨੇ 96.15 ਫੀਸਦੀ, ਤਾਨੀਆ ਠਾਕੁਰ ਨੇ 95.53 ਫ਼ੀਸਦੀ ਅਤੇ ਹਰਨੀਤ ਕੌਰ ਨੇ 95.23 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਛੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ, 11 ਨੇ 70 ਫੀਸਦੀ ਤੋਂ ਵੱਧ ਅਤੇ 18 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਦਿਾਰਥੀਆਂ ਨੂੰ ਸਕੂਲ ਵਿੱਚ ਸਾਦੇ ਸਮਾਗਮ ਦੌਰਾਨ ਸਨਮਾਨਿਆ ਗਿਆ। ਉਨ੍ਹਾਂ ਮੋਹਰੀ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਮਾਸਟਰ ਅਮਰਜੀਤ ਸਿੰਘ, ਕਿਰਨਜੀਤ ਕੌਰ, ਬਲਜੀਤ ਕੌਰ, ਗੌਰਵ ਕੁਮਾਰ ਸ਼ਰਮਾ, ਰਵਿੰਦਰ ਸਿੰਘ, ਦਲਵੀਰ ਸਿੰਘ, ਪ੍ਰਿੰਸ ਕੌਸ਼ਲ, ਨਰਿੰਦਰ ਕੁਮਾਰ, ਹਰਜਿੰਦਰ ਸਿੰਘ ਅਨੁਰਾਧਾ, ਰਾਜਵਿੰਦਰ ਕੌਰ, ਦਿਵਿਆ ਜੋਤੀ ਸ਼ਰਮਾ, ਨਵਨੀਤ ਕੌਰ, ਮਨਜੀਤ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ।
ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
ਜੈਂਤੀਪੁਰ (ਪੱਤਰ ਪ੍ਰੇਰਕ): ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚ ਵਿਦਿਆਰਥਣ ਈਸ਼ਾ ਨੇ 94.8 ਫ਼ੀਸਦੀ, ਕਾਮਨੀ ਨੇ 93.2 ਫ਼ੀਸਦੀ ਅਤੇ ਮੁਸਕਾਨਦੀਪ ਕੌਰ ਨੇ ਕਾਲਜ ਵਿੱਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ ਵਿੱਚ ਦਿਲਪ੍ਰੀਤ ਕੌਰ ਨੇ 93 ਫ਼ੀਸਦੀ, ਮੁਸਕਾਨਪ੍ਰੀਤ ਨੇ 91 ਫ਼ੀਸਦੀ ਅਤੇ ਅਰਮਾਨਬੀਰ ਤੇ ਰਣਬੀਰ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਨਿਸ਼ਾ ਨੇ 95 ਫ਼ੀਸਦੀ, ਹੁਸਨਦੀਪ ਸਿੰਘ ਨੇ 92.6 ਅਤੇ ਚਹਿਕਪ੍ਰੀਤ ਕੌਰ ਤੇ ਇੰਦਰਜੀਤ ਸਿੰਘ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ।