DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਸ਼ਵ ਪੰਜਾਬੀ ਸਭਾ ਐਡਮੰਟਨ ਵੱਲੋਂ ਅਰਵਿੰਦਰ ਭੱਟੀ ਦਾ ਸਨਮਾਨ

ਐਡਮੰਟਨ: ਐਡਮੰਟਨ ਦੀ ਸੀਨੀਅਰ ਸਿਟੀਜ਼ਨ ਕਲਚਰਲ ਸੁੁਸਾਇਟੀ ਮਿਲਵੁੱਡ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ...

  • fb
  • twitter
  • whatsapp
  • whatsapp
Advertisement

ਐਡਮੰਟਨ: ਐਡਮੰਟਨ ਦੀ ਸੀਨੀਅਰ ਸਿਟੀਜ਼ਨ ਕਲਚਰਲ ਸੁੁਸਾਇਟੀ ਮਿਲਵੁੱਡ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਸਭਾ ਦੇ ਉਦੇਸ਼ ਅਤੇ ਕੀਤੇ ਜਾਣ ਵਾਲੇ ਮੁੱਖ ਕੰਮਾਂ ’ਤੇ ਚਾਨਣਾ ਪਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਚਾਰ ਵਾਚਕ, ਅਭਿਨੈਕਾਰ, ਸੰਚਾਲਕ ਅਤੇ ਐਕਟਰ ਅਰਵਿੰਦਰ ਸਿੰਘ ਭੱਟੀ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਮ.ਪੀ. ਐਡਮੰਟਨ ਜਗਸ਼ਰਨ ਸਿੰਘ ਮਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ’ਤੇ ਮਨਜੀਤ ਸਿੰਘ ਫੇਰੂਮਾਨ, ਮਨਦੀਪ ਪੁਜਾਰਾ, ਗੁਰਜੀਤ ਸਿੰਘ ਅਤੇ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਪੰਜਾਬੀ ਮਾਂ ਬੋਲੀ ਅਤੇ ਨੀਤੀਆਂ ਦੀ ਵਰਤਮਾਨ ਭੂਮਿਕਾ ਬਾਰੇ ਵਿਚਾਰ ਰੱਖੇ।

Advertisement

ਕਵੀ ਦਰਬਾਰ ਵਿੱਚ ਦਲਬੀਰ ਸਿੰਘ ਰਿਆੜ, ਬਲਵਿੰਦਰ ਬਾਲਮ, ਨਰਿੰਦਰ ਜੌਹਲ, ਬੀਬੀ ਜਰਨੈਲ ਕੌਰ, ਅੰਮ੍ਰਿਤ ਪਾਲ ਸਿੰਘ ਅੰਮ੍ਰਿਤ, ਕਰਨੈਲ ਸਿੰਘ, ਸੰਨੀ ਧਾਲੀਵਾਲ, ਤਜਿੰਦਰ ਪਾਲ ਸਿੰਘ ਰਿਆੜ, ਪਵਿੱਤਰ ਸਿੰਘ ਧਾਲੀਵਾਲ, ਨਰਿੰਦਰ ਚਾਹਲ, ਅਮਰਜੀਤ ਵਿਰਦੀ, ਸਤਨਾਮ ਸਿੰਘ ਗਾਹਲੇ, ਮਾਸਟਰ ਅਜੀਤ ਖੰਗੂੜਾ, ਕਾਰਜ ਸਿੰਘ, ਕਿਸ਼ਨ ਜੌਹਲ, ਮਹਿੰਦਰ ਸਿੰਘ ਰਤੀਆ, ਮੈਨੇਜਰ ਨਰਿੰਦਰ ਸਿੰਘ, ਸੁਖਦੇਵ ਸਿੰਘ, ਪਾਰਸ ਮਹੀਨੀਆਂ, ਕਸ਼ਮੀਰਾ ਸਿੰਘ, ਸੁਖਦੇਵ ਸਿੰਘ ਬੈਨੀਪਾਲ, ਪ੍ਰਦੁਮਣ ਸਿੰਘ ਆਦਿ ਨੇ ਕਾਵਿ ਰਚਨਾਵਾਂ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ। ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਸੁਚਾਰੂ ਢੰਗ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਵਚਨ ਲਿਆ।

Advertisement

ਖ਼ਬਰ ਸਰੋਤ: ਵਿਸ਼ਵ ਪੰਜਾਬੀ ਸਭਾ, ਕੈਨੇਡਾ

Advertisement
×