DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯੂਰਪ ‘ਚ ਭੜਕੀ ਹਿੰਸਾ; ਆਸਟਰੇਲੀਆ ’ਚ ਹਾਲਾਤ ਵਿਗੜਨ ਦਾ ਖ਼ਦਸ਼ਾ

ਫ਼ਰਾਂਸ ਅਤੇ ਇਟਲੀ ਵਿੱਚ ਭੜਕੇ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਆਸਟਰੇਲੀਆ ਦੀ ‘ਵਨ ਨੇਸ਼ਨ ਪਾਰਟੀ’ ਦੀ ਪ੍ਰਮੁੱਖ ਅਤੇ ਸੰਸਦ ਮੈਂਬਰ ਪੌਲੀਨ ਹੈਨਸਨ ਨੇ ਦੇਸ਼ ਦੇ ਭਵਿੱਖ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਵਰਗੇ ਹਾਲਾਤ ਆਸਟਰੇਲੀਆ...

  • fb
  • twitter
  • whatsapp
  • whatsapp
Advertisement

ਫ਼ਰਾਂਸ ਅਤੇ ਇਟਲੀ ਵਿੱਚ ਭੜਕੇ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਆਸਟਰੇਲੀਆ ਦੀ ‘ਵਨ ਨੇਸ਼ਨ ਪਾਰਟੀ’ ਦੀ ਪ੍ਰਮੁੱਖ ਅਤੇ ਸੰਸਦ ਮੈਂਬਰ ਪੌਲੀਨ ਹੈਨਸਨ ਨੇ ਦੇਸ਼ ਦੇ ਭਵਿੱਖ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਵਰਗੇ ਹਾਲਾਤ ਆਸਟਰੇਲੀਆ ਵਿੱਚ ਵੀ ਪੈਦਾ ਹੋ ਸਕਦੇ ਹਨ।

ਹੈਨਸਨ ਨੇ ਯੂਰਪ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਸਮਾਜਿਕ ਏਕਤਾ, ਕਾਨੂੰਨ-ਵਿਵਸਥਾ ਅਤੇ ਦੇਸ਼ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਮੁਤਾਬਕ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਸਮੇਂ ਸਿਰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

Advertisement

ਹਾਲਾਂਕਿ ਯੂਰਪ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਇਹ ਨਹੀਂ ਕਿ ਆਸਟਰੇਲੀਆ ਵਿੱਚ ਵੀ ਹਿੰਸਾ ਲਾਜ਼ਮੀ ਭੜਕੇਗੀ। ਹੈਨਸਨ ਦੀ ਇਹ ਚਿਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਦੇਸ਼ ਵਿੱਚ ਪਰਵਾਸ ਨੀਤੀ, ਸਮਾਜਿਕ ਏਕਤਾ, ਬੇਰੁਜ਼ਗਾਰੀ, ਮਹਿੰਗਾਈ ਅਤੇ ਜਨਤਕ ਸੁਰੱਖਿਆ ਵਰਗੇ ਮੁੱਦੇ ਸਿਆਸੀ ਬਹਿਸ ਦਾ ਕੇਂਦਰ ਬਣੇ ਹੋਏ ਹਨ।

Advertisement

Advertisement
×