DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US Visa Fraud: 11 ਭਾਰਤੀਆਂ ’ਤੇ ਚੱਲੇਗਾ ਕੇਸ; ਗਰੀਨ ਕਾਰਡ ਲਈ ਰਚੀ ਸੀ ‘ਫਰਜ਼ੀ ਲੁੱਟ’ ਦੀ ਸਾਜ਼ਿਸ਼

US Visa Fraud: ਹਥਿਆਰਬੰਦ ਲੁੱਟ ਦਾ ਡਰਾਮਾ ਕਰਕੇ ਬਣਦੇ ਸਨ ‘ਪੀੜਤ’; U-VISA ਹਾਸਲ ਕਰਨਾ ਸੀ ਮਕਸਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

US Visa Fraud: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 11 ਭਾਰਤੀ ਨਾਗਰਿਕਾਂ ’ਤੇ ਵੀਜ਼ਾ ਧੋਖਾਧੜੀ ਦੇ ਗੰਭੀਰ ਦੋਸ਼ ਲੱਗੇ ਹਨ। ਵਕੀਲਾਂ ਅਨੁਸਾਰ, ਇਨ੍ਹਾਂ ਵਿਅਕਤੀਆਂ ਨੇ ਗਰੀਨ ਕਾਰਡ ਹਾਸਲ ਕਰਨ ਲਈ ਸਟੋਰਾਂ ਵਿੱਚ ‘ਫਰਜ਼ੀ ਹਥਿਆਰਬੰਦ ਲੁੱਟਾਂ’ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਕੀਮ ਦਾ ਮਕਸਦ ਸਟੋਰ ਕਲਰਕਾਂ ਨੂੰ ਅਪਰਾਧ ਦੇ ‘ਨਕਲੀ ਪੀੜਤ’ ਦਿਖਾ ਕੇ ‘ਯੂ-ਵੀਜ਼ਾ’ (U-Visa) ਲਈ ਅਪਲਾਈ ਕਰਵਾਉਣਾ ਸੀ, ਜੋ ਕਿ ਹਿੰਸਕ ਅਪਰਾਧਾਂ ਦੇ ਪੀੜਤਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।

ਦੋਸ਼ੀਆਂ ਵਿੱਚ ਜਿਤੇਂਦਰ ਕੁਮਾਰ ਪਟੇਲ, ਮਹੇਸ਼ ਕੁਮਾਰ ਪਟੇਲ ਅਤੇ ਸੰਜੇ ਕੁਮਾਰ ਪਟੇਲ ਸਮੇਤ ਕੁੱਲ 11 ਲੋਕ ਸ਼ਾਮਲ ਹਨ, ਜੋ ਮੈਸੇਚਿਉਸੇਟਸ, ਕੇਨਟਕੀ ਅਤੇ ਓਹੀਓ (Massachusetts, Kentucky and Ohio) ਵਰਗੇ ਸੂਬਿਆਂ ਵਿੱਚ ਰਹਿ ਰਹੇ ਸਨ।

Advertisement

ਜਾਂਚ ਮੁਤਾਬਕ, ਇਹ ਲੋਕ ਸਟੋਰ ਮਾਲਕਾਂ ਨੂੰ ਪੈਸੇ ਦੇ ਕੇ ਉੱਥੇ ਨਕਲੀ ਲੁੱਟ ਦਾ ਨਾਟਕ ਕਰਵਾਉਂਦੇ ਸਨ, ਜਿਸ ਵਿੱਚ ਇੱਕ ‘ਲੁਟੇਰਾ’ ਹਥਿਆਰ ਦਿਖਾ ਕੇ ਗੋਲਕ ਵਿੱਚੋਂ ਨਕਦੀ ਲੈ ਕੇ ਫ਼ਰਾਰ ਹੋ ਜਾਂਦਾ ਸੀ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਸੀ। ਇਸ ਤੋਂ ਬਾਅਦ ਇਹ ‘ਪੀੜਤ’ ਪੁਲੀਸ ਕੋਲ ਝੂਠੀ ਰਿਪੋਰਟ ਦਰਜ ਕਰਵਾਉਂਦੇ ਸਨ।

Advertisement

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਇੱਕ ਮਹਿਲਾ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਹੈ। ਦੋਸ਼ ਸਾਬਤ ਹੋਣ ’ਤੇ ਇਨ੍ਹਾਂ ਨੂੰ 5 ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Advertisement
×