DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਉਡਾਣ’ ਨੇ ਮਾਰੀ ਚੌਦ੍ਹਵੀਂ ਉਡਾਰੀ

ਬੋਸਟਨ: ਪੰਜਾਬੀ ਵਿਗਿਆਨ ਗਲਪ ਮੈਗਜ਼ੀਨ ‘ਉਡਾਣ’ ਹੁਣ ਚੌਥੇ ਸਾਲ ਵਿੱਚ ਦਾਖਲ ਹੋ ਗਿਆ ਹੈ। ਨਵੇਂ ਸਾਲ ਦੇ ਮੌਕੇ ’ਤੇ ਸੰਪਾਦਕ ਅਮਨਦੀਪ ਸਿੰਘ ਨੇ ਸਲਾਹਕਾਰ ਬੋਰਡ ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਹਰੀ ਕ੍ਰਿਸ਼ਨ ਮਾਇਰ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.)...

  • fb
  • twitter
  • whatsapp
  • whatsapp
Advertisement

ਬੋਸਟਨ: ਪੰਜਾਬੀ ਵਿਗਿਆਨ ਗਲਪ ਮੈਗਜ਼ੀਨ ‘ਉਡਾਣ’ ਹੁਣ ਚੌਥੇ ਸਾਲ ਵਿੱਚ ਦਾਖਲ ਹੋ ਗਿਆ ਹੈ। ਨਵੇਂ ਸਾਲ ਦੇ ਮੌਕੇ ’ਤੇ ਸੰਪਾਦਕ ਅਮਨਦੀਪ ਸਿੰਘ ਨੇ ਸਲਾਹਕਾਰ ਬੋਰਡ ਡਾ. ਦੇਵਿੰਦਰ ਪਾਲ ਸਿੰਘ (ਕੈਨੇਡਾ), ਹਰੀ ਕ੍ਰਿਸ਼ਨ ਮਾਇਰ (ਕੈਨੇਡਾ), ਅਜਮੇਰ ਸਿੱਧੂ (ਭਾਰਤ), ਰੂਪ ਢਿੱਲੋਂ (ਯੂ.ਕੇ.) ਦੀ ਮਦਦ ਨਾਲ ਇਸ ਦਾ ਚੌਦ੍ਹਵਾਂ ਅੰਕ ਰਿਲੀਜ਼ ਕੀਤਾ।

ਸੰਪਾਦਕ ਅਮਨਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਅੱਜ ਜਦੋਂ ਸਾਨੂੰ ਮਿਲਣ ਵਾਲੀਆਂ ਖ਼ਬਰਾਂ ਏਆਈ ਤੇ ਏਆਈ-ਯੁਕਤ ਸਮਾਰਟ ਉਪਕਰਨਾਂ (ਕਾਰਾਂ, ਰੋਬੋਟ, ਐਨਕਾਂ, ਆਦਿ) ਨਾਲ ਲਬਰੇਜ਼ ਹਨ, ਜੋ ਕਿਸੇ ਵਿਗਿਆਨ ਗਲਪ ਕਹਾਣੀ ਜਾਂ ਨਾਵਲ ਤੋਂ ਲਏ ਗਏ ਮਹਿਸੂਸ ਹੁੰਦੇ ਹਨ, ਤਾਂ ਸਾਡਾ ਦਿਲ ਭਵਿੱਖ ਦੀ ਅਨਿਸ਼ਚਿਤਤਾ ਬਾਰੇ ਸਵਾਲ ਪੁੱਛਦਾ ਹੈ? ‘ਉਡਾਣ’ ਦੇ ਇਸ ਨਵੇਂ ਸਾਲ ਦੇ ਅੰਕ ਵਿੱਚ ਕਈ ਅਜਿਹੇ ਸਵਾਲਾਂ ਦੀ ਪੜਚੋਲ ਕਰਦੀਆਂ ਰਚਨਾਵਾਂ ਹਨ। ਇਸ ਵਿੱਚ ਸਾਡੇ ਸੂਰਜ ਦੀ ਅਸਥਿਰ ਸਤ੍ਵਾ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਚੀਨ ਗਿਆਨ ਤੇ ਉਸ ਵਿਚਲੇ ਸਿਧਾਤਾਂ ਨੂੰ ਵਿਗਿਆਨਕ ਨਿਯਮਾਂ ਨਾਲ ਤੁਲਨਾ ਕਰਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਬੱਚਿਆਂ ਦੇ ਕੋਨੇ ਵਿੱਚ ਵਿਗਿਆਨਕ ਬਾਲ ਕਹਾਣੀਆਂ, ਲੇਖਾਂ ਤੇ ਕਵਿਤਾਵਾਂ ਰਾਹੀਂ ਮਹੱਤਵਪੂਰਨ ਜਾਣਕਾਰੀ ਸੌਖੇ ਤਰੀਕੇ ਨਾਲ ਦੇ ਕੇ ਅਗਲੀ ਪੀੜ੍ਹੀ ਨੂੰ ਵਿਗਿਆਨ ਨੂੰ ਸਮਝਣ ਦਾ ਤੇ ਕੁਦਰਤ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ ਗਿਆ ਹੈ। ਮੈਗਜ਼ੀਨ ਦਾ ਆਨਲਾਈਨ ਐਡੀਸ਼ਨ ਇਸ ਦੀ ਵੈੱਬਸਾਈਟ ’ਤੇ ਮੁਫ਼ਤ ਉਪਲੱਬਧ ਹੈ।

Advertisement

Advertisement
Advertisement
×