ਇਟਲੀ ’ਚ ਦੋ ਪੰਜਾਬੀਆਂ ਵੱਲੋਂ ਖ਼ੁਦਕੁਸ਼ੀ

ਇਟਲੀ ’ਚ ਦੋ ਪੰਜਾਬੀਆਂ ਵੱਲੋਂ ਖ਼ੁਦਕੁਸ਼ੀ

ਵਿੱਕੀ ਬਟਾਲਾ
ਰੋਮ (ਇਟਲੀ), 13 ਸਤੰਬਰ

ਇਟਲੀ ਵਿੱਚ ਅੱਜ ਜ਼ਿਲ੍ਹਾ ਆਰੇਸੋ ਅਤੇ ਲਾਤੀਨਾ ਵਿੱਚ ਦੋ ਭਾਰਤੀਆਂ ਨੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਆਰੇਸੋ ਜ਼ਿਲ੍ਹੇ ਦੇ ਬਬਿਆਨਾ ਇਲਾਕੇ ਵਿੱਚ ਰਹਿ ਰਹੇ ਇਕ ਭਾਰਤੀ ਨੇ ਆਪਣੇ ਸ਼ਹਿਰ ਦੇ ਇੱਕ ਚੌਕ ਵਿੱਚ 15 ਫੁੱਟ ਦੀ ਉਚਾਈ ਤੋ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (23) ਵਜੋਂ ਹੋਈ ਹੈ ਜੋ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਸੀ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਇਹ ਗੱਲ ਸਾਫ਼ ਨਹੀਂ ਹੋ ਸਕੀ ਹੈ ਕਿ ਮਨਦੀਪ ਨੇ ਉਚਾਈ ਤੋਂ ਛਾਲ ਖ਼ੁਦ ਮਾਰੀ ਸੀ ਜਾਂ ਕਿਸੇ ਨੇ ਉਸ ਨੂੰ ਧੱਕਾ ਦਿੱਤਾ ਸੀ। ਦੂਜੇ ਪਾਸੇ ਲਾਤੀਨਾ ਦੇ ਸੇਸੇ ਸਕਾਲੋ ਨੇੜੇ ਸਵਰਨ ਸਿੰਘ (60) ਨਾਂ ਦੇ ਇੱਕ ਹੋਰ ਭਾਰਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All