DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Trump vs Canada Trade War: ਕੈਨੇਡਾ-ਅਮਰੀਕਾ ਤਣਾਅ ਹੁਣ ਜ਼ਬਾਨੀ ਜੰਗ ’ਚ ਤਬਦੀਲ: ਟਰੰਪ ਨੂੰ ਦੱਸਿਆ ‘ਤਾਨਾਸ਼ਾਹ’ ਤੇ ‘ਦੀਵਾਲੀਆ ਦਾ ਬਾਦਸ਼ਾਹ’

ਟਰੰਪ ਦੇ ਨਿੱਜੀ ਹਮਲੇ ’ਤੇ ਡਗ ਫੋਰਡ ਨੇ ਕਿਹਾ ‘ਚੁਣੌਤੀ ਕਬੂਲ’

  • fb
  • twitter
  • whatsapp
  • whatsapp
featured-img featured-img
ਕੈਨੇਡਾ-ਅਮਰੀਕਾ ਤਣਾਅ ਹੁਣ ਜ਼ਬਾਨੀ ਜੰਗ ’ਚ ਤਬਦੀਲ: ਟਰੰਪ ਨੂੰ ਦੱਸਿਆ ‘ਤਾਨਾਸ਼ਾਹ’ ਤੇ ‘ਦੀਵਾਲੀਆ ਦਾ ਬਾਦਸ਼ਾਹ’
Advertisement

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਉਨ੍ਹਾਂ ਨੂੰ ‘ਤਾਨਾਸ਼ਾਹ’, ‘ਧੌਂਸਬਾਜ਼’ ਅਤੇ ‘ਦੀਵਾਲੀਏ ਦਾ ਬਾਦਸ਼ਾਹ’ ਕਿਹਾ ਹੈ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਧ ਰਹੇ ਵਪਾਰਕ ਤਣਾਅ ਦੇ ਦੌਰਾਨ ਸਾਹਮਣੇ ਆਇਆ ਹੈ।

ਟਰੰਪ ਨੇ ਸੋਮਵਾਰ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਟਰੂਥ ਸੋਸ਼ਲ’ ’ਤੇ ਫੋਰਡ ਨੂੰ ਮਰਹੂਮ ਰੌਬ ਫੋਰਡ ਨਾਲੋਂ ‘ਘੱਟ ਕ੍ਰਿਸ਼ਮਈ, ਘੱਟ ਬੁੱਧੀਮਾਨ ਅਤੇ ਪ੍ਰਭਾਵਹੀਣ’ ਦੱਸਿਆ। ਇਹ ਟਿੱਪਣੀ ਫੋਰਡ ਵੱਲੋਂ ਓਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੌਰਾਨ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ।

Advertisement

ਹੈਮਿਲਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ‘ਤਾਨਾਸ਼ਾਹ’ ਜਾਂ ‘ਧੌਂਸਬਾਜ਼’ ਨੂੰ ਜਵਾਬ ਦੇਣ ਵਿੱਚ ਦਿਲਚਸਪੀ ਨਹੀਂ ਰੱਖਦੇ। ਹਾਲਾਂਕਿ, ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ਼ ਨੀਤੀਆਂ ’ਤੇ ਖੁੱਲ੍ਹ ਕੇ ਹਮਲਾ ਕੀਤਾ। ਫੋਰਡ ਨੇ ਕਿਹਾ ਕਿ ਟਰੰਪ ਵੱਲੋਂ ਲਾਏ ਜਾ ਰਹੇ ਟੈਰਿਫ਼ ਅਸਲ ਵਿੱਚ ਅਮਰੀਕੀ ਲੋਕਾਂ ’ਤੇ ਹੀ ਟੈਕਸ ਦਾ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ, ਜਿਸ ਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਣ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੀਆਂ ਮਿਡ-ਟਰਮ ਚੋਣਾਂ ਵਿੱਚ ਅਜਿਹੇ ਆਗੂਆਂ ਦੀ ਚੋਣ ਨਾ ਕੀਤੀ ਜਾਵੇ, ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

Advertisement

ਟਰੰਪ ਨੇ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ‘ਲਾਈਨ ਵਿੱਚ ਆ ਜਾਣਾ ਚਾਹੀਦਾ ਹੈ’, ਨਹੀਂ ਤਾਂ ਕੈਨੇਡਾ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹਨ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਵਿੱਚ ਫੋਰਡ ਨੇ ਕਿਹਾ, “ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਹਨ ਅਤੇ ਨਿੱਜੀ ਹਮਲਿਆਂ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ‘ਹਾਰਿਆ ਹੋਇਆ ਵਿਅਕਤੀ’ ਵੀ ਕਿਹਾ ਅਤੇ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।

ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ਼ ਨੀਤੀਆਂ ਹਨ। ਟਰੰਪ ਵੱਲੋਂ 2027 ਤੱਕ ਕੈਨੇਡਾ ਵਿੱਚ ਬਣੇ ਵਾਹਨਾਂ ’ਤੇ 50 ਫ਼ੀਸਦੀ ਤੱਕ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਫੋਰਡ ਨੇ ਕਿਹਾ ਕਿ ਕੈਨੇਡਾ ਨੂੰ ਜਵਾਬੀ ਕਾਰਵਾਈ ਲਈ ਬਿਜਲੀ, ਈਂਧਨ, ਪੋਟਾਸ਼ ਅਤੇ ਯੂਰੇਨੀਅਮ ਸਮੇਤ ਸਾਰੇ ਵਿਕਲਪ ਖੁੱਲ੍ਹੇ ਰੱਖਣੇ ਚਾਹੀਦੇ ਹਨ।

ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮਾੜੇ ਵਪਾਰਕ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ ਦਾ ਸਮਰਥਨ ਕੀਤਾ। ਹਾਲਾਂਕਿ, ਉਨ੍ਹਾਂ ਚਿਤਾਵਨੀ ਦਿੱਤੀ ਕਿ ਕੈਨੇਡਾ-ਅਮਰੀਕਾ ਵਿਚਕਾਰ ਵਧ ਰਿਹਾ ਵਪਾਰਕ ਟਕਰਾਅ ਦੋਵਾਂ ਪਾਸਿਆਂ ਲਈ ਆਰਥਿਕ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਟੈਰਿਫ਼ਾਂ ਤੋਂ ਪ੍ਰਭਾਵਿਤ ਉਦਯੋਗਾਂ ਅਤੇ ਕਾਮਿਆਂ ਲਈ ਫੈਡਰਲ ਸਰਕਾਰ ਤੋਂ ਤੁਰੰਤ ਸਹਾਇਤਾ ਦੀ ਵੀ ਮੰਗ ਕੀਤੀ।

Advertisement
×