DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਈ ਅਵਤਾਰ ਦੀ ਯਾਦ ਵਿੱਚ ਸਰੀ ਵਿਖੇ ਸ਼ਰਧਾਂਜਲੀ ਸਮਾਰੋਹ

ਸਰੀ: ਬਾਈ ਅਵਤਾਰ ਇਨਕਲਾਬੀ-ਜਮਹੂਰੀ ਅਤੇ ਤਰਕਸ਼ੀਲ ਲਹਿਰ ਦੇ ਇੱਕ ਅਜਿਹੇ ਅਣਥੱਕ ਯੋਧੇ ਸਨ, ਜਿਨ੍ਹਾਂ ਨੇ ਕੈਨੇਡਾ ਵਿੱਚ ਆਪਣੇ ਕਰੀਬ ਤਿੰਨ ਦਹਾਕਿਆਂ ਦੇ ਜੀਵਨ ਦੌਰਾਨ ਵਿਗਿਆਨਕ ਸੋਚ ਦੇ ਪਸਾਰ ਲਈ ਦਿਨ-ਰਾਤ ਇੱਕ ਕਰਕੇ ਨਵੀਆਂ ਪੈੜਾਂ ਪਾਈਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ...

  • fb
  • twitter
  • whatsapp
  • whatsapp
Advertisement

ਸਰੀ: ਬਾਈ ਅਵਤਾਰ ਇਨਕਲਾਬੀ-ਜਮਹੂਰੀ ਅਤੇ ਤਰਕਸ਼ੀਲ ਲਹਿਰ ਦੇ ਇੱਕ ਅਜਿਹੇ ਅਣਥੱਕ ਯੋਧੇ ਸਨ, ਜਿਨ੍ਹਾਂ ਨੇ ਕੈਨੇਡਾ ਵਿੱਚ ਆਪਣੇ ਕਰੀਬ ਤਿੰਨ ਦਹਾਕਿਆਂ ਦੇ ਜੀਵਨ ਦੌਰਾਨ ਵਿਗਿਆਨਕ ਸੋਚ ਦੇ ਪਸਾਰ ਲਈ ਦਿਨ-ਰਾਤ ਇੱਕ ਕਰਕੇ ਨਵੀਆਂ ਪੈੜਾਂ ਪਾਈਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਤਰਕਸ਼ੀਲ ਸੁਸਾਇਟੀ ਐਬਟਸਫੋਰਡ ਅਤੇ ਸਰੀ ਦੇ ਯੂਨਿਟਾਂ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇੱਕ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਤੇ ਸਮਾਜਿਕ ਕਾਰਕੁਨ ਸਾਧੂ ਬਿਨਿੰਗ ਨੇ ਬਾਈ ਅਵਤਾਰ ਦੀ ਇਨਕਲਾਬੀ ਵਚਨਬੱਧਤਾ ਅਤੇ ਨਰੋਈ ਸੋਚ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਰਗੇ ਨਿਵੇਕਲੇ ਗੁਣਾਂ ਦਾ ਜ਼ਿਕਰ ਕੀਤਾ। ਸੁਖਵੰਤ ਹੁੰਦਲ ਨੇ ਕਿਹਾ ਕਿ ਬਾਈ ਅਵਤਾਰ ਬਰਾਬਰੀ ਅਤੇ ਨਿਆਂ ਆਧਾਰਿਤ ਸਮਾਜ ਦੀ ਉਸਾਰੀ ਲਈ ਸਾਰੀ ਉਮਰ ਸੰਘਰਸ਼ਸ਼ੀਲ ਰਹੇ। ਉਨ੍ਹਾਂ ਬਾਈ ਦੀ ਜੀਵਨ ਘਾਲਣਾ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ਦੇ ਅਰਥ-ਭਰਪੂਰ ਜੀਵਨ ਦੇ ਜਸ਼ਨ ਮਨਾਉਣੇ ਚਾਹੀਦੇ ਹਨ। ਵਿਦਵਾਨ ਡਾ. ਸਾਧੂ ਸਿੰਘ ਅਨੁਸਾਰ ਬਾਈ ਅਵਤਾਰ ਨੂੰ ਆਪਣਾ ਇਨਕਲਾਬੀ ਮਨੋਰਥ ਪੂਰੀ ਤਰ੍ਹਾਂ ਸਪੱਸ਼ਟ ਸੀ ਅਤੇ ਇਸੇ ਕਰਕੇ ਉਹ ਸਾਰੀ ਉਮਰ ਇਸੇ ਰਾਹ ’ਤੇ ਅਡੋਲ ਚੱਲਦੇ ਰਹੇ। ਅਰਥ ਸ਼ਾਸਤਰੀ ਡਾ. ਅਮਰਜੀਤ ਭੁੱਲਰ ਨੇ ਕਿਹਾ ਕਿ ਬਾਈ ਅਵਤਾਰ ਅਗਾਂਹਵਧੂ ਵਿਚਾਰਾਂ ਦੇ ਪਸਾਰ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸਨ ਛੱਡਦੇ।

Advertisement

ਐਬਟਸਫੋਰਡ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ. ਸੁਖਦੇਵ ਮਾਨ ਨੇ ਕਿਹਾ ਕਿ ਬਾਈ ਅਵਤਾਰ ਦੀ ਜਮਹੂਰੀ ਸਿਧਾਤਾਂ ’ਤੇ ਪਕੜ ਬਾ-ਕਮਾਲ ਸੀ ਅਤੇ ਉਹ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਾਹਰ ਸਨ। ਈਸਟ ਇੰਡੀਆ ਡਿਫੈਂਸ ਕਮੇਟੀ ਦੇ ਜਨਰਲ ਸਕੱਤਰ ਕਾ. ਹਰਭਜਨ ਚੀਮਾ ਅਨੁਸਾਰ ਬਾਈ ਅਵਤਾਰ ਦੀ ਜਥੇਬੰਦਕ ਸੂਝ-ਬੂਝ ਕਮਾਲ ਦੀ ਸੀ ਅਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਦੀ ਉਸਾਰੀ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸਾਬਕਾ ਮੰਤਰੀ ਜਿੰਨੀ ਸਿੰਮਜ ਨੇ ਬਾਈ ਅਵਤਾਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਭਾਈਚਾਰੇ ਦੀ ਬਿਹਤਰੀ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ। ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਆਗੂਆਂ ਕੁਲਵੰਤ ਢੇਸੀ ਅਤੇ ਸੁਰਿੰਦਰ ਸੰਘਾ ਨੇ ਕਿਹਾ ਕਿ ਬਾਈ ਅਵਤਾਰ ਖੱਬੀਆਂ ਧਿਰਾਂ ਦੇ ਰਲ ਕੇ ਕੰਮ ਕਰਨ ਦੇ ਵੱਡੇ ਮੁਦਈ ਸਨ।

Advertisement

ਸਰੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਬਾਈ ਅਵਤਾਰ ਦਾ ਪਸੰਦੀਦਾ ਗੀਤ ‘ਮੇਰੀ ਮੌਤ ’ਤੇ ਨਾ ਰੋਇਓ-ਮੇਰੀ ਸੋਚ ਨੂੰ ਬਚਾਇਓ’ (ਉਦਾਸੀ) ਗਾ ਕੇ ਉਨ੍ਹਾਂ ਨੂੰ ਅਕੀਦਤ ਭੇਟ ਕੀਤੀ। ਪਰਮਿੰਦਰ ਸਵੈਚ ਨੇ ਆਪਣੀ ਸਿਰਜਣ ਕਲਾ ਵਿੱਚ ਬਾਈ ਅਵਤਾਰ ਦੀ ਸੇਧ ਅਤੇ ਹੌਸਲਾ-ਅਫ਼ਜ਼ਾਈ ਦਾ ਭਾਵੁਕ ਜ਼ਿਕਰ ਕੀਤਾ। ਇਸ ਮੌਕੇ ਪਰਮਜੀਤ ਸਿੰਘ, ਨਿਰਮਲ ਕਿੰਗਰਾ, ਮੱਖਣ ਟੁੱਟ, ਸਤਵੰਤ ਦੀਪਕ ਅਤੇ ਪ੍ਰੋ. ਹਰਿੰਦਰਜੀਤ ਨੇ ਵੀ ਵਿੱਛੜੇ ਆਗੂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

Advertisement
×