ਤਰਕਸ਼ੀਲ ਆਗੂ ਦੀ ਯਾਦ ਵਿੱਚ ਸਤਿਕਾਰ ਸਮਾਗਮ
ਸਰੀ (ਕੈਨੇਡਾ) ਵਿਖੇ ਰਹਿ ਕੇ ਸਾਢੇ ਤਿੰਨ ਦਹਾਕੇ ਤੱਕ ਹੱਕ ਸੱਚ ਲਈ ਆਵਾਜ਼ ਚੁੱਕਣ ਵਾਲੇ ਤਰਕਸ਼ੀਲ ਲਹਿਰ ਦੇ ਮੋਢੀ ਅਵਤਾਰ ਗਿੱਲ ਦੀ ਯਾਦ ਵਿੱਚ ਅੱਜ ਇਥੇ ਸਤਿਕਾਰ ਸਮਾਗਮ ਹੋਇਆ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਇਸ ਆਗੂ ਦੀ ਵਸੀਅਤ ਮੁਤਾਬਿਕ...
ਸਰੀ (ਕੈਨੇਡਾ) ਵਿਖੇ ਰਹਿ ਕੇ ਸਾਢੇ ਤਿੰਨ ਦਹਾਕੇ ਤੱਕ ਹੱਕ ਸੱਚ ਲਈ ਆਵਾਜ਼ ਚੁੱਕਣ ਵਾਲੇ ਤਰਕਸ਼ੀਲ ਲਹਿਰ ਦੇ ਮੋਢੀ ਅਵਤਾਰ ਗਿੱਲ ਦੀ ਯਾਦ ਵਿੱਚ ਅੱਜ ਇਥੇ ਸਤਿਕਾਰ ਸਮਾਗਮ ਹੋਇਆ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਇਸ ਆਗੂ ਦੀ ਵਸੀਅਤ ਮੁਤਾਬਿਕ ਉਨ੍ਹਾਂ ਦੀ ਦੇਹ ਪਰਿਵਾਰ ਵਲੋਂ ਈ ਐੱਸ ਆਈ ਹਸਪਤਾਲ ਤੇ ਕਾਲਜ ਲੁਧਿਆਣਾ ਮੈਡੀਕਲ ਖੋਜ ਕਾਰਜਾਂ ਲਈ ਭੇਟ ਕਰ ਦਿੱਤੀ ਗਈ ਸੀ।
ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ ਅਤੇ ਜਸਵੰਤ ਜੀਰਖ ਦੀ ਮੰਚ ਸੰਚਾਲਨਾ ਹੇਠ ਸਭ ਤੋਂ ਪਹਿਲਾਂ ਹਾਜ਼ਰ ਸਨੇਹੀਆਂ ਨੇ ਵਿੱਛੜੇ ਆਗੂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਤਿਕਾਰ ਭੇਟ ਕੀਤਾ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਜਗਸੀਰ ਜੀਦਾ, ਰਾਮ ਸਿੰਘ ਹਠੂਰ ਨੇ ਗੀਤ ਤੇ ਕਵੀਸ਼ਰੀਆਂ ਪੇਸ਼ ਕੀਤੀਆਂ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਤਰਕਸ਼ੀਲ ਲਹਿਰ ਦੇ ਆਗੂ ਬਲਦੇਵ ਰਹਿਪਾ, ਗੁਰਮੇਲ ਗਿੱਲ, ਰਜਿੰਦਰ ਭਦੌੜ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਕਿਸਾਨ ਆਗੂ ਸੁਦਾਗਰ ਸਿੰਘ ਗੁਰਬਾਣੀ, ਲੋਕ ਗਾਇਕ ਗਿੱਲ ਹਰਦੀਪ ਸ਼ਾਮਲ ਸਨ। ਸਮਾਗਮ ਦੇ ਅੰਤਿਮ ਪੜਾਅ ’ਤੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਸੁਰਿੰਦਰ ਸ਼ਰਮਾ ਦਾ ਰਚਿਆ ਅਤੇ ਨਿਰਦੇਸ਼ਿਤ ਨਾਟਕ ‘ਦੋ ਰੋਟੀਆਂ’ ਪੇਸ਼ ਕੀਤਾ। ਪਰਿਵਾਰ ਵਲੋਂ ਪੁੱਤਰ ਜਗਦੀਪ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਨਾਰਾਇਣ ਦੱਤ, ਨਰਭਿੰਦਰ, ਸਵਰਨ ਭੰਗੂ, ਬੂਟਾ ਸਿੰਘ ਮਹਿਮਦਪੁਰ, ਬਲਵਿੰਦਰ ਬਰਨਾਲਾ, ਕਰਮਜੀਤ ਮਾਣੂੰਕੇ, ਸੁਰਜੀਤ ਦੌਧਰ, ਇੰਦਰਜੀਤ ਧਾਲੀਵਾਲ, ਹਰਚਰਨ ਚੰਨਾ, ਗੁਰਦੀਪ ਸਿੰਘ ਮੋਤੀ, ਹਿੰਮਤ ਵਰਮਾ, ਅਸ਼ੋਕ ਭੰਡਾਰੀ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾ. ਗੁਰਮੇਲ ਰੂਮੀ, ਸਰਬਜੀਤ ਓਖਲਾ ਆਦਿ ਹਾਜ਼ਰ ਸਨ।

