DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤ੍ਰੈ ਮਾਸਿਕ ਮੈਗਜ਼ੀਨ ‘ਪੁੰਗਰਦੇ ਹਰਫ਼’ ਰਿਲੀਜ਼

ਨੋਵੇਲਾਰਾ (ਇਟਲੀ): ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੈਂਬਰ ਅਤੇ ਅਹੁਦੇਦਾਰ ਸਿੱਖੀ ਸੇਵਾ ਸੁਸਾਇਟੀ ਦੀ ਪੰਦਰਵੀਂ ਵਰ੍ਹੇਗੰਢ ਦੇ ਸੱਦੇ ’ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਇਟਲੀ ਵਿੱਖੇ ਇਕੱਤਰ ਹੋਏ। ਸਭਾ ਵੱਲੋਂ ਸਿੱਖੀ ਸੇਵਾ ਸੁਸਾਇਟੀ ਨੂੰ ਵਰ੍ਹੇਗੰਢ ਦੀ ਵਧਾਈ ਦਿੰਦਿਆਂ...

  • fb
  • twitter
  • whatsapp
  • whatsapp
featured-img featured-img
Oplus_131072
Advertisement

ਨੋਵੇਲਾਰਾ (ਇਟਲੀ): ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੈਂਬਰ ਅਤੇ ਅਹੁਦੇਦਾਰ ਸਿੱਖੀ ਸੇਵਾ ਸੁਸਾਇਟੀ ਦੀ ਪੰਦਰਵੀਂ ਵਰ੍ਹੇਗੰਢ ਦੇ ਸੱਦੇ ’ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਇਟਲੀ ਵਿੱਖੇ ਇਕੱਤਰ ਹੋਏ। ਸਭਾ ਵੱਲੋਂ ਸਿੱਖੀ ਸੇਵਾ ਸੁਸਾਇਟੀ ਨੂੰ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਉਸ ਦੇ ਕਾਰਜਾਂ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ਸਭਾ ਵੱਲੋਂ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਵੱਲੋਂ ਸੰਪਾਦਿਤ ਤ੍ਰੈ ਮਾਸਿਕ ਪਰਚੇ ‘ਪੁੰਗਰਦੇ ਹਰਫ਼’ ਦੇ ਪਲੇਠੇ ਅੰਕ ਨੂੰ ਵੀ ਰਿਲੀਜ਼ ਕੀਤਾ ਗਿਆ।

ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਵੱਲੋਂ ਇਸ ਪਰਚੇ ਅਤੇ ਪੁੰਗਰਦੇ ਹਰਫ਼ ਵਿਸ਼ਵ ਸਾਹਿਤਿਕ ਮੰਚ ਦੇ ਕਾਰਜ ਤੇ ਕਾਫ਼ਲੇ ਸਬੰਧੀ ਸੰਖੇਪ ਵਿੱਚ ਵਿਚਾਰ ਸਾਂਝੇ ਕੀਤੇ ਗਏ। ਸ਼ਾਮਿਲ ਬਾਕੀ ਮੈਂਬਰ ਅਤੇ ਅਹੁਦੇਦਾਰਾਂ ਵਿੱਚ ਪ੍ਰਧਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਮੇਜਰ ਸਿੰਘ ਖੱਖ, ਜਰਨਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ, ਭੁਪਿੰਦਰ ਸਿੰਘ ਕੰਗ, ਜਸਵੀਰ ਸਿੰਘ ਪੋਵੀਲੀਓ, ਸਤਨਾਮ ਸਿੰਘ, ਇਕਬਾਲ ਸਿੰਘ ਸੋਢੀ, ਭੁਪਿੰਦਰ ਸਿੰਘ ਸੋਨੀ, ਪ੍ਰੋ. ਜਸਪਾਲ ਸਿੰਘ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਇਟਲੀ, ਇੰਦਰਜੀਤ ਸਿੰਘ ਗਰੇਵਾਲ, ਸੁੱਖਾ ਸਿੰਘ, ਬਿਕਰਮਜੀਤ ਸਿੰਘ ਖੱਖ, ਹਰਜੀਤ ਸਿੰਘ ਸੰਧੂ, ਸਟੇਫਨੋ ਅਤੇ ਥੀਆ ਤੀਰਾਮਾਨੀ (ਇਟਾਲਵੀ ਲੇਖਿਕਾ) ਆਦਿ ਹਾਜ਼ਰ ਸਨ। ਇਸ ਮੌਕੇ ਤੀਰਾਮਾਨੀ ਨੇ ਨਗਰ ਕੀਰਤਨਾਂ ਬਾਰੇ ਇਤਾਲਵੀ ਭਾਸ਼ਾ ਵਿੱਚ ਲਿਖੀ ਆਪਣੀ ਕਿਤਾਬ ‘ਸਿਮਰਨ’ ਵੀ ਸਭਾ ਦੇ ਮੈਂਬਰਾਂ ਨਾਲ ਸਾਂਝੀ ਕੀਤੀ।

Advertisement

ਖ਼ਬਰ ਸਰੋਤ: ਸਾਹਿਤ ਸੁਰ ਸੰਗਮ ਸਭਾ ਇਟਲੀ

Advertisement

Advertisement
×