DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੋਬਾ ਵਾਰੀਅਰਜ਼ ਨੇ ਜਿੱਤਿਆ ਹਾਕਸ ਗੋਲਡ ਕੱਪ

ਵਿਨੀਪੈੱਗ: ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 14ਵਾਂ ਹਾਕਸ ਗੋਲਡ ਕੱਪ 2026 ਫੀਲਡ ਹਾਕੀ ਟੂਰਨਾਮੈਂਟ ਖੇਡ ਉਤਸ਼ਾਹ ਅਤੇ ਸ਼ਾਨਦਾਰ ਮੁਕਾਬਲਿਆਂ ਨਾਲ ਸੰਪੰਨ ਹੋ ਗਿਆ। ਯੂਨੀਵਰਸਿਟੀ ਆਫ ਕੈਲਗਰੀ ਦੇ ਹਾਕਿੰਗਜ਼ ਟਰਫ ਫੀਲਡ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ...

  • fb
  • twitter
  • whatsapp
  • whatsapp
Advertisement

ਵਿਨੀਪੈੱਗ: ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 14ਵਾਂ ਹਾਕਸ ਗੋਲਡ ਕੱਪ 2026 ਫੀਲਡ ਹਾਕੀ ਟੂਰਨਾਮੈਂਟ ਖੇਡ ਉਤਸ਼ਾਹ ਅਤੇ ਸ਼ਾਨਦਾਰ ਮੁਕਾਬਲਿਆਂ ਨਾਲ ਸੰਪੰਨ ਹੋ ਗਿਆ। ਯੂਨੀਵਰਸਿਟੀ ਆਫ ਕੈਲਗਰੀ ਦੇ ਹਾਕਿੰਗਜ਼ ਟਰਫ ਫੀਲਡ ਵਿਖੇ ਕਰਵਾਏ ਗਏ ਇਸ ਤਿੰਨ ਰੋਜ਼ਾ ਟੂਰਨਾਮੈਂਟ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ।

ਇਸ ਸਾਲ ਦਾ ਸਭ ਤੋਂ ਵੱਡਾ ਆਕਰਸ਼ਣ ਵਿਨੀਪੈਗ, ਮੈਨੀਟੋਬਾ ਦੀ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਰਹੀ। ਟੂਰਨਾਮੈਂਟ ਦੇ ਮੁੱਖ ਨਤੀਜਿਆਂ ਵਿੱਚ ਪੁਰਸ਼ ਵਰਗ (11-ਏ-ਸਾਈਡ) ਵਿੱਚ ਟੋਬਾ ਵਾਰੀਅਰਜ਼ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਹਾਕਸ ਗੋਲਡ ਕੱਪ ਆਪਣੇ ਨਾਮ ਕੀਤਾ, ਜਦਕਿ ਐਡਮਿੰਟਨ ਟਾਈਟਨਜ਼ ਉਪ ਜੇਤੂ ਰਹੀ। 45+ ਮਾਸਟਰਜ਼ ਵਰਗ ਵਿੱਚ ਪੰਜਾਬ ਸਪੋਰਟਸ ਕੈਲਗਰੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਯੂਨਾਈਟਿਡ ਕੈਲਗਰੀ ਹਾਕੀ ਕਲੱਬ ਦੂਜੇ ਸਥਾਨ ’ਤੇ ਰਿਹਾ।

Advertisement

ਅੰਡਰ-14 ਵਰਗ ਵਿੱਚ ਵੂਲਵਰੀਨ ਐਬਟਸਫੋਰਡ ਨੇ ਖ਼ਿਤਾਬ ਜਿੱਤਿਆ, ਜਦਕਿ ਪੰਜਾਬ ਸਪੋਰਟਸ ਕੈਲਗਰੀ ਨੇ ਉਪ ਜੇਤੂ ਟਰਾਫ਼ੀ ਹਾਸਲ ਕੀਤੀ। ਲੜਕੀਆਂ ਦੇ ਵਰਗ ਵਿੱਚ ਵੀ ਵੂਲਵਰੀਨ ਕਲੱਬ ਐਬਟਸਫੋਰਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ਸਪੋਰਟਸ ਕਲੱਬ ਕੈਲਗਰੀ ਦੂਜੇ ਸਥਾਨ ’ਤੇ ਰਹੀ। ਅੰਡਰ-12 ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਸਪੋਰਟਸ ਕੈਲਗਰੀ ਨੇ ਚੈਂਪੀਅਨਸ਼ਿਪ ਜਿੱਤੀ, ਜਦਕਿ ਵੂਲਵਰੀਨ ਕਲੱਬ ਐਬਟਸਫੋਰਡ ਨੇ ਉਪ ਜੇਤੂ ਰਹਿ ਕੇ ਮੁਕਾਬਲਾ ਸਮਾਪਤ ਕੀਤਾ।

Advertisement

ਪੁਰਸ਼ ਵਰਗ ਦਾ ਸਰਵੋਤਮ ਖਿਡਾਰੀ ਬਰਿੰਦਰ ਢੁੱਡੀਕੇ (ਬਾਬਾ) ਚੁਣਿਆ ਗਿਆ, ਜਦਕਿ ਗੁਰਕਮਲ ਬਰਾੜ ਨੂੰ ਸਰਵੋਤਮ ਗੋਲ-ਕੀਪਰ ਦਾ ਐਵਾਰਡ ਮਿਲਿਆ। 45+ ਮਾਸਟਰਜ਼ ਵਰਗ ਵਿੱਚ ਗੁਰਪ੍ਰੀਤ ਸੱਗੂ ਸਰਵੋਤਮ ਖਿਡਾਰੀ ਰਹੇ। ਅੰਡਰ-14 ਵਿੱਚ ਆਰਵ ਪੁਰੀ ਅਤੇ ਅੰਡਰ-12 ਵਿੱਚ ਏਕ ਬੀਰ ਗਿੱਲ ਨੂੰ ਸਭ ਤੋਂ ਕੀਮਤੀ ਖਿਡਾਰੀ ਐਲਾਨਿਆ ਗਿਆ। ਅਭਿਰਾਜ ਬਰਾੜ ਨੂੰ ਜੂਨੀਅਰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

ਟੂਰਨਾਮੈਂਟ ਦੌਰਾਨ ਤਾਸ਼ ਸੀਪ ਮੁਕਾਬਲੇ, ਮਿਊਜ਼ੀਕਲ ਚੇਅਰ ਅਤੇ ਸੀਨੀਅਰ ਦੌੜ ਵਰਗੀਆਂ ਗਤੀਵਿਧੀਆਂ ਨੇ ਵੀ ਦਰਸ਼ਕਾਂ ਲਈ ਖ਼ਾਸ ਖਿੱਚ ਪੈਦਾ ਕੀਤੀ। ਇਸ ਮੌਕੇ ਪੰਜਾਬੀ ਗੀਤਕਾਰ ਜੰਗ ਢਿੱਲੋਂ ਨੂੰ ਪੰਜਾਬੀ ਸੰਗੀਤ ਵਿੱਚ ਯੋਗਦਾਨ ਲਈ ਅਤੇ ਮਾਸਟਰ ਗੁਰਚਰਨ ਸਿੰਘ ਗਿੱਲ (ਢੁੱਡੀਕੇ) ਨੂੰ ਖੇਡਾਂ ਤੇ ਸਿੱਖਿਆ ਖੇਤਰ ਵਿੱਚ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਤਾਸ਼ ਸੀਪ ਮੁਕਾਬਲਿਆਂ ਦੇ ਪ੍ਰਬੰਧ ਲਈ ਬਿੱਕਰ ਸਿੰਘ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸੈਮੀਫਾਈਨਲ ਵਿੱਚ ਟੋਬਾ ਵਾਰੀਅਰਜ਼ ਨੇ ਆਪਣੇ ਵਿਰੋਧੀ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਬਹੁਤ ਰੁਮਾਂਚਕ ਰਿਹਾ, ਜਿੱਥੇ ਦੋਵਾਂ ਟੀਮਾਂ ਨੇ ਜਿੱਤ ਲਈ ਪੂਰਾ ਜ਼ੋਰ ਲਗਾਇਆ। ਆਖ਼ਰਕਾਰ ਟੋਬਾ ਵਾਰੀਅਰਜ਼ ਨੇ 2-1 ਨਾਲ ਜਿੱਤ ਦਰਜ ਕਰਦਿਆਂ ਹਾਕਸ ਗੋਲਡ ਕੱਪ ਦੀ ਟਰਾਫ਼ੀ ਆਪਣੇ ਨਾਮ ਕੀਤੀ। ਇਸ ਇਤਿਹਾਸਕ ਜਿੱਤ ਨਾਲ ਵਿਨੀਪੈਗ ਦੀ ਟੀਮ ਨੇ ਮੈਨੀਟੋਬਾ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਵਿਨੀਪੈਗ ਦੀ ਇਸ ਟੀਮ ਨੇ ਆਪਣੀ ਜਿੱਤ ਨਾਲ ਨਾ ਸਿਰਫ਼ ਮੈਨੀਟੋਬਾ ਦਾ ਨਾਮ ਰੌਸ਼ਨ ਕੀਤਾ, ਸਗੋਂ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਵੀ ਮਾਣ ਦਾ ਪਲ ਸਿਰਜਿਆ ਹੈ। ਕਲੱਬ ਦੇ ਪ੍ਰਬੰਧਕਾਂ ਨੇ ਸਾਰੇ ਸਪਾਂਸਰਾਂ, ਖਿਡਾਰੀਆਂ, ਅਧਿਕਾਰੀਆਂ, ਵਲੰਟੀਅਰਾਂ, ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ, ਗੁਰੂ ਨਾਨਕ ਫਰੀ ਕਿਚਨ, ਮੀਡੀਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

Advertisement
×