DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਇਮਾਨਦਾਰੀ ਦੀ ਕਿਰਤ ’ਚ ਕੋਈ ਸੰਗ ਨਹੀਂ, ਛੋਟੇ ਕੰਮ ਤੋਂ ਨਾ ਝਿਜਕੋ..’; ਕੈਨੇਡਾ ‘ਚ ਲੱਖਾਂ ਦੀ ਕਮਾਈ ਛੱਡ ਪੰਜਾਬ ਪਰਤੇ ਗੈਰੀ ਨੇ ਫਰੂਟ ਕਰੀਮ ਦਾ ਕੰਮ ਕੀਤਾ ਸ਼ੁਰੂ

5 ਹਜ਼ਾਰ ਡਾਲਰ ਮਹੀਨਾ ਛੱਡ ਕੇ ਆਪਣੇ ਦੇਸ਼ ’ਚ ਸ਼ੁਰੂ ਕੀਤਾ ਕਾਰੋਬਾਰ; ਲੋਕਾਂ ਦੀ ਉਮੜ ਰਹੀ ਭੀੜ

  • fb
  • twitter
  • whatsapp
  • whatsapp
featured-img featured-img
‘ਇਮਾਨਦਾਰੀ ਦੀ ਕਿਰਤ ’ਚ ਕੋਈ ਸੰਗ ਨਹੀਂ, ਛੋਟੇ ਕੰਮ ਤੋਂ ਨਾ ਝਿਜਕੋ..’; ਕੈਨੇਡਾ ‘ਚ ਲੱਖਾਂ ਦੀ ਕਮਾਈ ਛੱਡ ਪੰਜਾਬ ਪਰਤੇ ਗੈਰੀ ਨੇ ਫਰੂਟ ਕਰੀਮ ਦਾ ਕੰਮ ਕੀਤਾ ਸ਼ੁਰੂ
Advertisement

ਕੈਨੇਡਾ ਵਿੱਚ ਪੰਜ ਸਾਲ ਬਿਤਾਉਣ ਤੋਂ ਬਾਅਦ ਆਪਣੇ ਵਤਨ ਪੰਜਾਬ ਪਰਤੇ ਪਿੰਡ ਸਰਾਭਾ ਦੇ ਗੈਰੀ ਸਿੰਘ ਨੇ ਸ਼ੁਰੂਆਤ ਵਿੱਚ ਟੈਕਸੀ ਚਲਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਹਾਲਾਂਕਿ, ਟੈਕਸੀ ਦਾ ਕਾਰੋਬਾਰ ਉਸ ਦੀਆਂ ਉਮੀਦਾਂ ਅਨੁਸਾਰ ਸਫ਼ਲ ਨਹੀਂ ਹੋ ਸਕਿਆ। ਪਰ ਹਾਰ ਮੰਨਣ ਦੀ ਬਜਾਏ, ਗੈਰੀ ਨੇ ਆਪਣੇ ਪੁਰਾਣੇ ਸ਼ੌਕ ਵੱਲ ਰੁਖ਼ ਕੀਤਾ ਅਤੇ ਤਾਜ਼ੇ ਫਲਾਂ ਦੀ ‘ਫਰੂਟ ਕਰੀਮ’ ਤਿਆਰ ਕਰਕੇ ਵੇਚਣੀ ਸ਼ੁਰੂ ਕਰ ਦਿੱਤੀ। ਅੱਜ ਉਸ ਦੀ ਛੋਟੀ ਜਿਹੀ ਰੇਹੜੀ ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਬੇਹੱਦ ਮਕਬੂਲ ਹੋ ਚੁੱਕੀ ਹੈ, ਜਿੱਥੇ ਡਰੈਗਨ ਫਰੂਟ ਅਤੇ ਕੀਵੀ ਵਰਗੇ ਖਾਸ ਫਲਾਂ ਨਾਲ ਤਿਆਰ ਫਰੂਟ ਕਰੀਮ ਦਾ ਸੁਆਦ ਲਓਣ ਲਈ ਲੋਕਾਂ ਦੀਆਂ ਲਾਈਨਾਂ ਲੱਗਦੀਆਂ ਹਨ।

ਦੋ ਸਾਲ ਪਹਿਲਾ ਭਾਰਤ ਪਰਤਿਆ ਗੈਰੀ

ਕਰੀਬ ਦੋ ਸਾਲ ਪਹਿਲਾਂ ਭਾਰਤ ਪਰਤੇ ਗੈਰੀ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਕੈਨੇਡਾ ਵਿੱਚ ਮਹੀਨੇ ਦੇ ਕਰੀਬ 5,000 ਡਾਲਰ (ਲੱਖਾਂ ਰੁਪਏ) ਕਮਾ ਰਹੇ ਸਨ, ਪਰ ਉਸ ਦਾ ਸੁਪਨਾ ਪੰਜਾਬ ਆ ਕੇ ਆਪਣਾ ਕੋਈ ਕੰਮ ਸਥਾਪਤ ਕਰਨ ਦਾ ਸੀ। ਉਸ ਨੇ ਕਿਹਾ, “ਵਾਪਸ ਆ ਕੇ ਮੈਂ ਟੈਕਸੀ ਦਾ ਕੰਮ ਸ਼ੁਰੂ ਕੀਤਾ ਜੋ ਚੱਲ ਨਹੀਂ ਸਕਿਆ, ਪਰ ਮੈਂ ਇਸ ਨੂੰ ਅਸਫ਼ਲਤਾ ਨਹੀਂ ਮੰਨਿਆ। ਮੈਂ ਕੁੱਝ ਵੱਖਰਾ ਕਰਨ ਦੀ ਸੋਚੀ ਅਤੇ ਫਰੂਟ ਕਰੀਮ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ।” ਛੋਟੇ ਪੱਧਰ ’ਤੇ ਸ਼ੁਰੂ ਹੋਇਆ ਇਹ ਕੰਮ ਮਹਿਜ਼ ਤਿੰਨ ਮਹੀਨਿਆਂ ਦੇ ਅੰਦਰ ਹੀ ਇੰਨਾ ਚੱਲ ਪਿਆ ਕਿ ਉਸ ਦੀ ਕਮਾਈ ਭਾਰਤ ਵਿੱਚ ਇੱਕ ਚੰਗੀ ਨੌਕਰੀ ਦੇ ਬਰਾਬਰ ਹੋ ਗਈ।

Advertisement

ਗੈਰੀ ਰੋਜ਼ਾਨਾ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਆਪਣੀ ਰੇਹੜੀ ਲਗਾਉਂਦਾ ਹੈ। ਉਸ ਦੇ ਇਸ ਕਾਰੋਬਾਰ ਨੂੰ ਸੋਸ਼ਲ ਮੀਡੀਆ ’ਤੇ ਵੀ ਭਰਵਾਂ ਹੁੰਗਾਰਾ ਮਿਲਿਆ ਹੈ, ਜਿੱਥੇ ਉਸ ਦੇ ਇੰਸਟਾਗ੍ਰਾਮ ਅਕਾਊਂਟ ’ਤੇ 15,000 ਤੋਂ ਵੱਧ ਫਾਲੋਅਰਜ਼ ਹੋ ਚੁੱਕੇ ਹਨ। ਉਸ ਵੱਲੋਂ ਫਰੂਟ ਕਰੀਮ ਬਣਾਉਣ ਅਤੇ ਆਪਣੇ ਸਫ਼ਰ ਦੀਆਂ ਪੋਸਟ ਕੀਤੀਆਂ ਵੀਡੀਓਜ਼ ਨੇ ਵੱਡੀ ਗਿਣਤੀ ਲੋਕਾਂ ਨੂੰ ਉਸ ਦੀ ਰੇਹੜੀ ਤੱਕ ਪਹੁੰਚਾਇਆ ਹੈ। ਖਰੀਦਦਾਰਾਂ ਦੇ ਉਤਸ਼ਾਹ ਨੂੰ ਦੇਖਦਿਆਂ ਗੈਰੀ ਹੁਣ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਿਹਾ ਹੈ ਅਤੇ ਉਸ ਨੇ Menu ਵਿੱਚ ‘ਛੱਟੀ ਦੀ ਲੱਸੀ’ ਵੀ ਸ਼ਾਮਲ ਕੀਤੀ ਹੈ।

Advertisement

ਆਪਣੇ ਇਸ ਸਫ਼ਰ ਤੋਂ ਸਬਕ ਲੈਂਦਿਆਂ ਗੈਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਛੋਟੇ ਕੰਮਾਂ ਨੂੰ ਕਦੇ ਨਫ਼ਰਤ ਨਾਲ ਨਹੀਂ ਦੇਖਣਾ ਚਾਹੀਦਾ। ਉਸ ਨੇ ਕਿਹਾ, “ਪੰਜਾਬੀਆਂ ਨੂੰ ਰੇਹੜੀ ਤੋਂ ਜਾਂ ਛੋਟੇ ਪੱਧਰ ’ਤੇ ਕੰਮ ਸ਼ੁਰੂ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ, ਕਿਉਂਕਿ ਹੱਕ-ਹਲਾਲ ਦੀ ਕਮਾਈ ’ਚ ਕੋਈ ਸ਼ਰਮ ਨਹੀਂ ਹੁੰਦੀ। ਪੰਜਾਬ ਬਹੁਤ ਦਰਿਆਦਿਲ ਹੈ ਅਤੇ ਇੱਥੋਂ ਦੇ ਲੋਕ ਮਿਹਨਤੀ ਬੰਦੇ ਦਾ ਹਮੇਸ਼ਾ ਸਾਥ ਦਿੰਦੇ ਹਨ।” ਉਸ ਦਾ ਮੰਨਣਾ ਹੈ ਕਿ ਵੱਡੇ ਮੌਕੇ ਦੀ ਉਡੀਕ ਕਰਨ ਨਾਲੋਂ ਜੋ ਸਰਮਾਇਆ ਤੁਹਾਡੇ ਕੋਲ ਹੈ, ਉਸੇ ਨਾਲ ਛੋਟੀ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ।

Advertisement
×