DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੰਗਮੰਚ ਮੇਰੇ ਜੀਵਨ ਦਾ ਅਟੁੱਟ ਹਿੱਸਾ: ਕੇਵਲ ਧਾਲੀਵਾਲ

ਵਿਨੀਪੈੱਗ: ਪਿਛਲੇ ਦਿਨੀਂ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਵੱਲੋਂ ਕਰਵਾਏ ਪ੍ਰੋਗਰਾਮ ‘ਸਿਰਜਨਾ ਦੇ ਆਰ ਪਾਰ’ ਵਿੱਚ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਇਹ ਪ੍ਰੋਗਰਾਮ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਕੀਤਾ ਗਿਆ।...

  • fb
  • twitter
  • whatsapp
  • whatsapp
Advertisement

ਵਿਨੀਪੈੱਗ: ਪਿਛਲੇ ਦਿਨੀਂ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਵੱਲੋਂ ਕਰਵਾਏ ਪ੍ਰੋਗਰਾਮ ‘ਸਿਰਜਨਾ ਦੇ ਆਰ ਪਾਰ’ ਵਿੱਚ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਇਹ ਪ੍ਰੋਗਰਾਮ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਕੀਤਾ ਗਿਆ। ਉਸ ਨੇ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦੇ ਹੋ ਰਹੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਕੇਵਲ ਧਾਲੀਵਾਲ ਦਾ ਪ੍ਰੋਗਰਾਮ ਵਿੱਚ ਰੁੁਬਰੂ ਹੋਣ ’ਤੇ ਸ਼ੁਕਰੀਆ ਅਦਾ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਰੰਗਮੰਚ ਨਾਲ ਜੁੜੀ ਹਸਤੀ ਦਲਬੀਰ ਸੋਨਾ ਵੱਲੋਂ ਕੀਤੀ ਗਈ। ਉਸ ਨੇ ਕੇਵਲ ਧਾਲੀਵਾਲ ਦੇ ਜੀਵਨ ਬਾਰੇ, ਨਾਟਕਾਂ ਅਤੇ ਉਸ ਦੇ ਪਿਆਰੇ ਤੇ ਨਿੱਘੇ ਸੁਭਾਅ ਬਾਰੇ ਸਾਰਿਆਂ ਨਾਲ ਸਾਂਝ ਪਾਈ। ਉਸ ਨੇ ਕੇਵਲ ਧਾਲੀਵਾਲ ਦੇ ਮਾਰਗ ਦਰਸ਼ਨ ਨੂੰ ਆਪਣੇ ਜੀਵਨ ਲਈ ਮਾਰਗ ਦਰਸ਼ਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਆਮਦ ਸਾਰੇ ਪੰਜਾਬੀ ਪ੍ਰੇਮੀਆਂ ਲਈ ਖ਼ੁਸ਼ਗਵਾਰ ਅਤੇ ਲਾਹੇਵੰਦ ਹੈ।

Advertisement

ਸੀਨੀਅਰ ਮੀਤ ਪ੍ਰਧਾਨ ਅਤੇ ਮਾਡਰੇਟਰ ਪ੍ਰੋ. ਕੁਲਜੀਤ ਕੌਰ ਨੇ ਸੰਵਾਦਾਤਮਕ ਅੰਦਾਜ਼ ਵਿੱਚ ਕੇਵਲ ਧਾਲੀਵਾਲ ਦੀ ਜੀਵਨ ਯਾਤਰਾ, ਸੰਘਰਸ਼ ਅਤੇ ਰੰਗਮੰਚੀ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੇਵਲ ਧਾਲੀਵਾਲ ਨੇ ਆਪਣੇ ਪਰਿਵਾਰਕ ਪਿਛੋਕੜ, ਮਾਤਾ-ਪਿਤਾ ਅਤੇ ਪਤਨੀ ਅਰਵਿੰਦਰ ਕੌਰ ਧਾਲੀਵਾਲ ਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੰਗਮੰਚ ਉਨ੍ਹਾਂ ਲਈ ਜੀਵਨ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ, 150 ਤੋਂ ਵੱਧ ਵਿੱਚ ਅਭਿਨੈ ਅਤੇ 6000 ਤੋਂ ਵੱਧ ਸਟੇਜ ਪ੍ਰਦਰਸ਼ਨ ਕਰ ਚੁੱਕੇ ਹਨ। 25 ਲਾਈਟ ਐਂਡ ਸਾਊਂਡ ਸ਼ੋਅ ਅਤੇ ਅਨੇਕਾਂ ਸਟੇਜ ਡਿਜ਼ਾਈਨਾਂ ਰਾਹੀਂ ਉਨ੍ਹਾਂ ਨੇ ਰੰਗਮੰਚ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀਆਂ ਕਈ ਰਚਨਾਵਾਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ ਅਤੇ ਉਹ ਵਿਦੇਸ਼ਾਂ ਵਿੱਚ ਵੀ ਪੰਜਾਬੀ ਥੀਏਟਰ ਦੀ ਨੁਮਾਇੰਦਗੀ ਕਰ ਚੁੱਕੇ ਹਨ।

Advertisement

ਫਿਰ ਸੰਸਥਾ ਦੀ ਚੇਅਰਪਰਸਨ ਡਾ. ਸਰਬਜੀਤ ਕੌਰ ਸੋਹਲ ਨੇ ਕੇਵਲ ਧਾਲੀਵਾਲ ਦੇ ਯੋਗਦਾਨ ਨੂੰ ਵਡਮੁੱਲਾ ਦੱਸਦਿਆਂ ਕਿਹਾ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੇ ਨਾਟਕ ਰਾਹੀਂ ਅਗਾਂਹਵਧੂ ਵਿਚਾਰ ਪੇਸ਼ ਕਰਦੇ ਹਨ। ਇਸ ਮੌਕੇ ਕੈਨੇਡੀਅਨ ਪੰਜਾਬੀ ਸਭਾ ਦੇ ਅਹੁਦੇਦਾਰ ਮਲੂਕ ਸਿੰਘ ਕਾਹਲੋਂ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਅਤੇ ਸਿਫ਼ਰ ਸਤਬੀਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਅੰਤ ਵਿੱਚ ਸੰਸਥਾ ਦੇ ਚੇਅਰਮੈਨ ਪਿਆਰਾ ਸਿੰਘ ਕੁੱਦੋ ਵਾਲ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਕਿਹਾ ਕਿ ਨਾਟਕ ਲਿਖਣਾ, ਖੇਡਣਾ ਅਤੇ ਨਿਰਦੇਸ਼ਨ ਕਰਨਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ, ਜਿਸ ਨੂੰ ਕੇਵਲ ਧਾਲੀਵਾਲ ਬਾਖ਼ੂਬੀ ਨਿਭਾ ਰਹੇ ਹਨ। ਉਨ੍ਹਾਂ ਇਸ ਸਮਾਗਮ ਨੂੰ ਦੇਸ਼-ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਲਈ ਲਾਹੇਵੰਦ ਕਰਾਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਫਰਵਰੀ ਮਹੀਨੇ ਦਾ ਈ-ਮੈਗਜ਼ੀਨ ਰਿਲੀਜ਼ ਕੀਤਾ ਗਿਆ। ਸਮਾਗਮ ਵਿੱਚ ਵਿਜੇਤਾ ਰਾਜ, ਹਰਜੀਤ ਬਮਰਾ, ਗੁਰਚਰਨ ਸਿੰਘ ਜੋਗੀ, ਡਾ. ਜੋਤੀ ਮਾਂਗਟ, ਰਾਜਬੀਰ ਕੌਰ ਗਰੇਵਾਲ, ਸੁਨੀਲ ਚੰਦਿਆਣਵੀ, ਸਤਿੰਦਰ ਸਿੰਘ ਓਛੀ, ਅਮਰ ਕੌਰ ਬੇਦੀ ਸਮੇਤ ਕਈ ਸਾਹਿਤਕ ਅਤੇ ਸੱਭਿਆਚਾਰਕ ਹਸਤੀਆਂ ਦੇਸ਼ ਵਿਦੇਸ਼ ਤੋਂ ਸ਼ਾਮਲ ਹੋਈਆਂ।

Advertisement
×