
ਵਾਸ਼ਿੰਗਟਨ, 16 ਮਾਰਚ
ਅਮਰੀਕੀ ਸੈਨੇਟ ਨੇ ਹਵਾਈ ਫੌਜ ਦੇ ਸਹਾਇਕ ਰੱਖਿਆ ਮੰਤਰੀ ਦੇ ਅਹੁਦੇ ਲਈ ਭਾਰਤੀ-ਅਮਰੀਕੀ ਰਵੀ ਚੌਧਰੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਹੁਦਾ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਵਿੱਚ ਉੱਚ ਅਹੁਦਿਆਂ ਵਿੱਚੋਂ ਇੱਕ ਹੈ। ਸੈਨੇਟ ਨੇ 65 ਦੇ ਮੁਕਾਬਲੇ 29 ਦੇ ਵੋਟ ਨਾਲ ਚੌਧਰੀ, ਜੋ ਸਾਬਕਾ ਹਵਾਈ ਫ਼ੌਜ ਅਧਿਕਾਰੀ ਹਨ, ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ 65 ਵੋਟਾਂ ਵਿੱਚ ਵਿਰੋਧੀ ਰਿਪਬਲਿਕਨ ਪਾਰਟੀ ਦੀਆਂ 12 ਤੋਂ ਵੱਧ ਵੋਟਾਂ ਸ਼ਾਮਲ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ