DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੁਰਖਿਆਂ ਦੇ ਡਰ ਦਾ ਤਿਉਹਾਰ: ਹੈਲੋਵੀਨ

ਹਰ ਸਾਲ 31 ਅਕਤੂਬਰ ਦੀ ਰਾਤ ਨੂੰ ਜਦੋਂ ਤੁਸੀਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਿੱਚ ਇੱਕ ਛੋਟੇ ਬੱਚੇ ਨੂੰ ਡਰਾਉਣੀ ਚੁੜੇਲ ਜਾਂ ਸਪਾਈਡਰਮੈਨ ਦੇ ਕੱਪੜੇ ਪਾ ਕੇ ਗਲੀ ਵਿੱਚ ‘ਟਰਿੱਕ ਐਂਡ ਟਰੀਟ’ ਕਹਿੰਦੇ ਸੁਣਦੇ ਹੋ ਤਾਂ ਉਹ ਹੈਲੋਵੀਨ ਦਾ ਤਿਉਹਾਰ ਹੁੰਦਾ...

  • fb
  • twitter
  • whatsapp
  • whatsapp
Advertisement

ਹਰ ਸਾਲ 31 ਅਕਤੂਬਰ ਦੀ ਰਾਤ ਨੂੰ ਜਦੋਂ ਤੁਸੀਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਿੱਚ ਇੱਕ ਛੋਟੇ ਬੱਚੇ ਨੂੰ ਡਰਾਉਣੀ ਚੁੜੇਲ ਜਾਂ ਸਪਾਈਡਰਮੈਨ ਦੇ ਕੱਪੜੇ ਪਾ ਕੇ ਗਲੀ ਵਿੱਚ ‘ਟਰਿੱਕ ਐਂਡ ਟਰੀਟ’ ਕਹਿੰਦੇ ਸੁਣਦੇ ਹੋ ਤਾਂ ਉਹ ਹੈਲੋਵੀਨ ਦਾ ਤਿਉਹਾਰ ਹੁੰਦਾ ਹੈ। ਹੈਲੋਵੀਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਅਤੇ ਦਿਲਚਸਪ ਤਿਉਹਾਰ ਹੈ। ਇਹ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਡਰਾਉਣੀਆਂ ਕਹਾਣੀਆਂ, ਭੂਤਾਂ-ਪ੍ਰੇਤਾਂ, ਜਾਦੂ-ਟੂਣੇ, ਅਜੀਬੋ-ਗ਼ਰੀਬ ਪਹਿਰਾਵਿਆਂ, ਕੱਦੂਆਂ ਅਤੇ ਮਜ਼ੇਦਾਰ ਗਤੀਵਿਧੀਆਂ ਨਾਲ ਹੁੰਦਾ ਹੈ। ਹੈਲੋਵੀਨ ਖ਼ਾਸ ਤੌਰ ’ਤੇ ਅਮਰੀਕਾ, ਕੈਨੇਡਾ, ਆਇਰਲੈਂਡ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜਕੱਲ੍ਹ ਇਹ ਤਿਉਹਾਰ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਪ੍ਰਸਿੱਧ ਹੋ ਰਿਹਾ ਹੈ।

ਹੈਲੋਵੀਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਦੀਆਂ ਜੜ੍ਹਾਂ ਪ੍ਰਾਚੀਨ ਸੈਲਟਿਕ ਲੋਕਾਂ ਦੇ ‘ਸਾਮਹੇਨ’ ਨਾਮਕ ਤਿਉਹਾਰ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਹਨ। ਇਹ ਤਿਉਹਾਰ ਗਰਮੀਆਂ ਦੇ ਅੰਤ ਅਤੇ ਸਰਦੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਸੀ। ਉਸ ਸਮੇਂ ਲੋਕ ਵਿਸ਼ਵਾਸ ਕਰਦੇ ਸਨ ਕਿ ਇਸ ਰਾਤ ਜੀਵਤ ਲੋਕਾਂ ਅਤੇ ਆਤਮਾਵਾਂ ਦੀ ਦੁਨੀਆ ਵਿਚਕਾਰਲੀ ਹੱਦ ਕਮਜ਼ੋਰ ਹੋ ਜਾਂਦੀ ਹੈ। ਸਮੇਂ ਦੇ ਨਾਲ ਇਸ ਤਿਉਹਾਰ ਵਿੱਚ ਈਸਾਈ ਪਰੰਪਰਾਵਾਂ ਅਤੇ ਲੋਕ-ਵਿਸ਼ਵਾਸਾਂ ਦਾ ਵੀ ਪ੍ਰਭਾਵ ਪਿਆ, ਜਿਸ ਕਾਰਨ ਹੈਲੋਵੀਨ ਦਾ ਮੌਜੂਦਾ ਰੂਪ ਵਿਕਸਿਤ ਹੋਇਆ। ਮਾਨਤਾ ਹੈ ਕਿ 31 ਅਕਤੂਬਰ ਦੀ ਰਾਤ ਨੂੰ ਮਰੇ ਹੋਏ ਲੋਕਾਂ ਦੀਆਂ ਰੂਹਾਂ ਧਰਤੀ ’ਤੇ ਵਾਪਸ ਗੇੜਾ ਮਾਰਦੀਆਂ ਹਨ। ਇਸ ਕਰਕੇ ਲੋਕ ਡਰਾਉਣੇ ਕੱਪੜੇ ਪਾਉਂਦੇ ਅਤੇ ਮਖੌਟੇ ਪਾ ਲੈਂਦੇ ਹਨ ਤਾਂ ਜੋ ਭੂਤ ਪ੍ਰੇਤ ਉਨ੍ਹਾਂ ਨੂੰ ਪਛਾਣ ਨਾ ਸਕਣ। ਬਾਅਦ ਵਿੱਚ ਚਰਚ ਦੇ ਲੋਕਾਂ ਨੇ ਇਸ ਦਿਨ ਨੂੰ ‘ਆਲ ਹੈਲੋਜ ਈਵ’ ਤਿਉਹਾਰ ਐਲਾਨ ਕਰ ਦਿੱਤਾ, ਜਿਹੜਾ ਹੌਲੀ ਹੌਲੀ ‘ਹੈਲੋਵਿਨ’ ਬਣ ਗਿਆ।

Advertisement

ਇਸ ਤਿਉਹਾਰ ਦੌਰਾਨ ਬੱਚੇ ਨਿਰਧਾਰਤ ਖੇਡਾਂ, ਮਸਤੀਆਂ ਜਾਂ ਸਰਗਰਮੀਆਂ ਵਿੱਚ ਘਰ ਵਿੱਚ ਅਤੇ ਬਾਹਰ ਟੋਲੀਆਂ ਬਣਾ ਕੇ ਹਿੱਸਾ ਲੈਂਦੇ ਹਨ। ਉਹ ਡਰਾਉਣੇ ਪਹਿਰਾਵੇ ਪਹਿਨ ਕੇ ਭੂਤਾਂ ਚੁੜੇਲਾਂ ਦੇ ਮਖੌਟੇ ਲਗਾ ਕੇ ਸਾਡੇ ਲੋਹੜੀ ਦੇ ਤਿਉਹਾਰ ਵਾਂਗ ਟੋਲੀਆਂ ਬਣਾ ਕੇ ਘਰ ਘਰ ਕੈਂਡੀਆਂ ਮੰਗਣ ਜਾਂਦੇ ਹਨ। ਕਈ ਵਾਰ ਤਾਂ ਛੋਟੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਮਦਦ ਲਈ ਆ ਜਾਂਦੇ ਹਨ।

Advertisement

ਹੈਲੋਵੀਨ ਮਨਾਉਣ ਦਾ ਸਭ ਤੋਂ ਪ੍ਰਸਿੱਧ ਤਰੀਕਾ ‘ਟਰਿੱਕ ਔਰ ਟ੍ਰੀਟ’ ਹੈ। ਇਸ ਦੌਰਾਨ ਬੱਚੇ ਭੂਤਾਂ, ਪਰੀਆਂ, ਡਾਇਨਾਂ, ਸੁਪਰਹੀਰੋਜ਼ ਅਤੇ ਹੋਰ ਕਲਪਨਾਤਮਕ ਪਾਤਰਾਂ ਦੇ ਪਹਿਰਾਵੇ ਪਹਿਨ ਕੇ ਘਰ-ਘਰ ਜਾਂਦੇ ਹਨ ਅਤੇ ਮਿਠਾਈਆਂ ਤੇ ਚਾਕਲੇਟਾਂ ਇਕੱਠੀਆਂ ਕਰਦੇ ਹਨ। ਲੋਕ ਆਪਣੇ ਘਰਾਂ ਨੂੰ ਡਰਾਉਣੀਆਂ ਸਜਾਵਟਾਂ, ਨਕਲੀ ਮੱਕੜੀ ਦੇ ਜਾਲਾਂ, ਪਿੰਜਰਾਂ, ਰੌਸ਼ਨੀਆਂ ਅਤੇ ਕੱਦੂਆਂ ਨਾਲ ਸਜਾਉਂਦੇ ਹਨ। ਕੱਦੂਆਂ ਨੂੰ ਖੋਖਲਾ ਕਰਕੇ ਉਨ੍ਹਾਂ ਉੱਤੇ ਡਰਾਉਣੇ ਚਿਹਰੇ ਬਣਾਏ ਜਾਂਦੇ ਹਨ ਅਤੇ ਅੰਦਰ ਰੌਸ਼ਨੀ ਰੱਖੀ ਜਾਂਦੀ ਹੈ। ਇਸ ਨੂੰ ‘ਜੈਕ-ਓ’-ਲੈਂਟਰਨ’ ਕਿਹਾ ਜਾਂਦਾ ਹੈ। ਜਿਹੜੇ ਘਰ ਬੱਚਿਆਂ ਨੂੰ ਚਾਕਲੇਟ ਜਾਂ ਮਿਠਾਈਆਂ ਨਹੀਂ ਦਿੰਦੇ, ਬੱਚੇ ਉਨ੍ਹਾਂ ਨੂੰ ਸ਼ਰਾਰਤਾਂ ਕਰਕੇ ਅਹਿਸਾਸ ਕਰਾਉਂਦੇ ਹਨ ਕਿ ਹੈਲੋਵੀਨ ਦੀ ਰਾਤ ਬੱਚਿਆਂ ਨੂੰ ਇਹ ਸਭ ਦੇਣਾ ਘਰ ਦੀ ਗੁੱਡ ਲੱਕ ਹੁੰਦਾ ਹੈ।

ਕੌਸਟਿਊਮ ਪਾਰਟੀ ਵਿੱਚ ਲੋਕ ਭੂਤਾਂ, ਚੁੜੇਲਾਂ, ਫਿਲਮੀ ਕਿਰਦਾਰਾਂ ਦੇ ਕੱਪੜੇ ਪਾਉਂਦੇ ਹਨ। ਅੱਜਕੱਲ੍ਹ ਇਹ ਪਾਰਟੀਆਂ ਡਰ ਤੋਂ ਵਧੇਰੇ ਫੈਸ਼ਨ ਸ਼ੋਅ ਬਣ ਗਈਆਂ ਹਨ। ਹੈਲੋਵੀਨ ਦੇ ਦਿਨ ਸਪੈਸ਼ਲ ਭੂਤ ਘਰ ਅਤੇ ਹੰਟਿੰਗ ਹਾਊਸ ਅਤੇ ਰੂਹਾਂ ’ਤੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਪੈਸ਼ਲ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਜਾਦੂਗਰਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਲੋਕ ਸਾਂਝੀਆਂ ਥਾਵਾਂ ’ਤੇ ਲੱਕੜੀਆਂ ਬਾਲ ਕੇ ਉਸ ਦੁਆਲੇ ਬੈਠ ਕੇ ਮਨਪਸੰਦ ਪਕਵਾਨ ਖਾਂਦੇ ਹਨ। ਨੱਚਦੇ ਟੱਪਦੇ ਅਤੇ ਜੋਸ਼ ਵਿੱਚ ਆਉਣ ਲਈ ਨਸ਼ਾ ਪੱਤਾ ਵੀ ਕਰ ਲੈਂਦੇ ਹਨ।

ਇਸ ਮੌਕੇ ਘਰਾਂ ਦੀ ਵਿਸ਼ੇਸ਼ ਸਜਾਵਟ ਕੀਤੀ ਜਾਂਦੀ ਹੈ। ਘਰਾਂ ਦੇ ਬਾਹਰ ਮੱਕੜੀਆਂ ਦੇ ਵੱਡੇ ਜਾਲ਼ੇ, ਹੱਡੀਆਂ ਦੇ ਨਕਲੀ ਪਿੰਜਰ, ਚਾਮਚੜਿੱਕਾਂ ਦੇ ਮਖੌਟੇ ਲਟਕਾਏ ਜਾਂਦੇ ਹਨ। ਇੰਝ ਜਾਪਦਾ ਹੈ ਕਿ ਲੋਕ ਭੂਤਾਂ ਪ੍ਰੇਤਾਂ ਦੇ ਕਾਲਪਨਿਕ ਕੱਪੜੇ ਪਾ ਕੇ ਮਰੇ ਪੁਰਖਿਆਂ ਦੇ ਡਰ ਨੂੰ ਘਟਾਉਣ ਦਾ ਯਤਨ ਕਰਦੇ ਹਨ। ਉਂਝ ਪੁਰਖਿਆਂ ਬਾਰੇ ਘਰਾਂ ਵਿੱਚ ਗੱਲਬਾਤ ਕਰਨੀ, ਉਨ੍ਹਾਂ ਦੇ ਕਿੱਸੇ ਕਹਾਣੀਆਂ ਬੱਚਿਆਂ ਨੂੰ ਦੱਸਣੀਆਂ ਹੈਲੋਵੀਨ ਦਾ ਵਧੀਆ ਪੱਖ ਹੈ। ਘਰਾਂ ਵਿੱਚ ਪੁਰਖਿਆਂ ਦੀ ਪਸੰਦ ਦੇ ਪਕਵਾਨ ਬਣਾਉਣੇ ਸਾਡੇ ਸਰਾਧਾਂ ਵਰਗੀ ਪਰੰਪਰਾ ਲੱਗਦੀ ਹੈ। ਬੱਚੇ ਹੈਲੋਵੀਨ ਦੀ ਰਾਤ ਖ਼ੂਬ ਆਨੰਦ ਮਾਣਦੇ ਹਨ। ਉਨ੍ਹਾਂ ਨੂੰ ਪੁਰਖਿਆਂ ਦੇ ਆਉਣ ਜਾਂ ਨਾ ਆਉਣ ਬਾਰੇ ਕੁਝ ਪਤਾ ਨਹੀਂ ਹੁੰਦਾ। ਬਸ ਹੈਲੋਵਿਨ ਹਾਸੇ ਠੱਠੇ ਅਤੇ ਸ਼ੁਗਲ ਵਿੱਚ ਲੰਘ ਜਾਂਦੀ ਹੈ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਹੈਲੋਵੀਨ ਸਿਰਫ਼ ਡਰਾਉਣੀਆਂ ਚੀਜ਼ਾਂ ਨਾਲ ਜੁੜਿਆ ਤਿਉਹਾਰ ਨਹੀਂ ਹੈ, ਸਗੋਂ ਇਹ ਇਤਿਹਾਸ, ਸੱਭਿਆਚਾਰ, ਕਲਪਨਾ ਅਤੇ ਮਨੋਰੰਜਨ ਦਾ ਇੱਕ ਵਿਲੱਖਣ ਸੁਮੇਲ ਹੈ। ਇਹ ਲੋਕਾਂ ਨੂੰ ਆਪਣੀ ਰਚਨਾਤਮਕਤਾ ਦਿਖਾਉਣ, ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਇਸੇ ਕਰਕੇ ਹੈਲੋਵੀਨ ਅੱਜ ਵੀ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਅਤੇ ਉਤਸ਼ਾਹ ਦਾ ਕੇਂਦਰ ਬਣਿਆ ਹੋਇਆ ਹੈ।

ਸੰਪਰਕ: 97806-67686

Advertisement
×