DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾਂ ਲਈ ਖ਼ਤਮ

ਸਰੀ: ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਦਿਨੀਂ ਇੱਕ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾਂ ਲਈ ਖ਼ਤਮ...

  • fb
  • twitter
  • whatsapp
  • whatsapp
Advertisement

ਸਰੀ: ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਦਿਨੀਂ ਇੱਕ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾਂ ਲਈ ਖ਼ਤਮ ਹੋਣ ਜਾ ਰਿਹਾ ਹੈ। 8 ਮਾਰਚ ਨੂੰ ਹੋਣ ਵਾਲਾ ‘ਸਪ੍ਰਿੰਗ ਫਾਰਵਰਡ’ (ਘੜੀਆਂ ਇੱਕ ਘੰਟਾ ਅੱਗੇ ਕਰਨਾ) ਸੂਬੇ ਦੇ ਇਤਿਹਾਸ ਵਿੱਚ ਆਖਰੀ ਬਦਲਾਅ ਹੋਵੇਗਾ, ਜਿਸ ਤੋਂ ਬਾਅਦ ਸਾਲ ਭਰ ਲਈ ਸਥਾਈ ਤੌਰ ’ਤੇ ‘ਪੈਸੇਫਿਕ ਟਾਈਮ’ ਲਾਗੂ ਰਹੇਗਾ। ਪੂਰਬੀ ਬੀ.ਸੀ. ਦੇ ਉਹ ਇਲਾਕੇ ਜੋ ‘ਮਾਊਂਟੇਨ ਟਾਈਮ’ ਦੀ ਪਾਲਣਾ ਕਰਦੇ ਹਨ, ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ।

ਪ੍ਰੀਮੀਅਰ ਈਬੀ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਸਿਰਫ਼ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ।

Advertisement

ਜ਼ਿਕਰਯੋਗ ਹੈ ਕਿ 2019 ਵਿੱਚ ਕਰਵਾਈ ਗਈ ਇੱਕ ਸਰਕਾਰੀ ਰਾਏਸ਼ੁਮਾਰੀ ਵਿੱਚ 93 ਫੀਸਦੀ ਲੋਕਾਂ ਨੇ ਸਾਲ ਭਰ ਇੱਕੋ ਸਮਾਂ ਰੱਖਣ ਦੀ ਹਮਾਇਤ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਮਾਂ ਬਦਲਣ ਨਾਲ ਨੀਂਦ ਦਾ ਚੱਕਰ ਵਿਗੜਦਾ ਹੈ, ਜਿਸ ਦਾ ਅਸਰ ਬੱਚਿਆਂ, ਮਾਪਿਆਂ ਅਤੇ ਪਾਲਤੂ ਜਾਨਵਰਾਂ ਦੀ ਸਿਹਤ ’ਤੇ ਪੈਂਦਾ ਹੈ। ਇਸ ਤੋਂ ਇਲਾਵਾ ਅੰਕੜੇ ਦੱਸਦੇ ਹਨ ਕਿ ਸਮਾਂ ਬਦਲਣ ਦੌਰਾਨ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ।

Advertisement

ਇਸ ਤੋਂ ਪਹਿਲਾਂ ਬੀ.ਸੀ. ਸਰਕਾਰ ਅਮਰੀਕਾ ਦੇ ਪੱਛਮੀ ਰਾਜਾਂ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਦੇ ਫ਼ੈਸਲੇ ਦੀ ਉਡੀਕ ਕਰ ਰਹੀ ਸੀ ਤਾਂ ਜੋ ਵਪਾਰਕ ਤਾਲਮੇਲ ਬਣਿਆ ਰਹੇ, ਪਰ ਉੱਥੇ ਕਾਂਗਰਸ ਦੀ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਨੂੰ ਦੇਖਦੇ ਹੋਏ ਬੀ.ਸੀ. ਨੇ ਹੁਣ ਖ਼ੁਦ ਪਹਿਲ ਕਰਨ ਦਾ ਫ਼ੈਸਲਾ ਕੀਤਾ ਹੈ।

ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਸਰਦੀਆਂ ਵਿੱਚ ਦਸੰਬਰ ਦੇ ਮਹੀਨੇ ਸੂਰਜ ਸਵੇਰੇ ਕਰੀਬ 9:08 ਵਜੇ ਚੜ੍ਹੇਗਾ, ਪਰ ਸ਼ਾਮ ਨੂੰ ਜਲਦੀ ਹਨੇਰਾ ਨਹੀਂ ਹੋਵੇਗਾ ਅਤੇ ਸੂਰਜ 5:14 ਵਜੇ ਡੁੱਬੇਗਾ। ਗਰਮੀਆਂ ਦੇ ਜੂਨ ਮਹੀਨੇ ਵਿੱਚ ਸੂਰਜ ਸਵੇਰੇ 5:06 ਵਜੇ ਚੜ੍ਹੇਗਾ ਅਤੇ ਰਾਤ 9:22 ਵਜੇ ਛਿਪੇਗਾ। ਸਰਕਾਰ ਦੇ ਇਸ ਕਦਮ ਨੂੰ ਆਮ ਜਨਤਾ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਰੋਜ਼ਾਨਾ ਦੀ ਰੁਟੀਨ ਵਿੱਚ ਸਥਿਰਤਾ ਆਵੇਗੀ।

ਸੰਪਰਕ: +1 604 308 6663

Advertisement
×