DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Surrey City Hall Fire: ਸਰੀ ਦੇ ਸਿਟੀ ਹਾਲ ਨੂੰ ਲਾਈ ਅੱਗ, ਮੁਲਜ਼ਮ ਕੈਮਰੇ ’ਚ ਕੈਦ

ਸਰੀ ਦੇ ਸਿਟੀ ਹਾਲ ਨੂੰ ਕਿਸੇ ਅਣਜਾਣ ਵਿਅਕਤੀ ਵਲੋਂ ਸਾੜਨ ਦਾ ਯਤਨ ਕਰਨ ਦੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਪਰ ਅੱਗ ਦੀਆਂ ਲਪਟਾਂ ਅਜੇ ਇੱਕ ਹਿੱਸੇ ਤੱਕ ਹੀ ਪਹੁੰਚੀਆਂ ਸਨ ਕਿ ਅੱਗ ਬੁਝਾਊ ਅਮਲੇ ਨੇ ਕਾਬੂ ਪਾ ਲਿਆ। ਪੁਲੀਸ ਵਲੋਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸਰੀ ਦੇ ਸਿਟੀ ਹਾਲ ਨੂੰ ਕਿਸੇ ਅਣਜਾਣ ਵਿਅਕਤੀ ਵਲੋਂ ਸਾੜਨ ਦਾ ਯਤਨ ਕਰਨ ਦੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਪਰ ਅੱਗ ਦੀਆਂ ਲਪਟਾਂ ਅਜੇ ਇੱਕ ਹਿੱਸੇ ਤੱਕ ਹੀ ਪਹੁੰਚੀਆਂ ਸਨ ਕਿ ਅੱਗ ਬੁਝਾਊ ਅਮਲੇ ਨੇ ਕਾਬੂ ਪਾ ਲਿਆ। ਪੁਲੀਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਤੜਕਸਾਰ ਜਿਵੇਂ ਹੀ ਉਨ੍ਹਾਂ ਨੂੰ ਅੱਗ ਦੀ ਸੂਚਨਾ ਮਿਲੀ ਤਾਂ ਅੱਗ ਬੁਝਾਊ ਅਮਲਾ ਤੁਰੰਤ ਮੌਕੇ ਤੇ ਪਹੁੰਚਿਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਅੱਗ ਲਾਏ ਜਾਣ ਦੇ ਸਬੂਤ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗ ਕਿਸੇ 45-65 ਸਾਲ ਦੇ ਗੋਰੇ ਵਿਅਕਤੀ ਵਲੋਂ ਸਿਟੀ ਹਾਲ ਦੇ ਕੋਲ ਪਏ ਪੋਰਟੇਬਲ ਬਾਥਰੂਮ ਨੂੰ ਲਾਈ ਗਈ। ਬਾਥਰੂਮ ਪਲਾਸਟਿਕ ਦਾ ਬਣਿਆ ਹੋਣ ਕਰਕੇ ਅੱਗ ਜਲਦੀ ਭੜਕ ਗਈ। ਅੱਗ ਦੇ ਸੇਕ ਨਾਲ ਸਿਟੀ ਹਾਲ ਦੇ ਸ਼ੀਸ਼ੇ ਟੁੱਟ ਗਏ ਅਤੇ ਲਪਟਾਂ ਅੰਦਰ ਤੱਕ ਪਹੁੰਚ ਗਈਆਂ। ਇਸ ਘਟਨਾ ਦੌਰਾਨ ਹਾਲ ਦੇ ਇੱਕ ਪਾਸੇ ਪਿਆ ਕੁਝ ਫਰਨੀਚਰ ਸੜ ਗਿਆ, ਪਰ ਕੋਈ ਰਿਕਾਰਡ ਨਸ਼ਟ ਹੋਣ ਤੋਂ ਬਚਾਅ ਹੋ ਗਿਆ। ਉਸ ਮੌਕੇ ਸਿਟੀ ਹਾਲ ਬੰਦ ਹੋਣ ਕਾਰਨ ਜਾਨੀ ਨੁਕਾਸਨ ਤੋਂ ਵੀ ਬਚਾਅ ਰਿਹਾ।

Advertisement

ਪੁਲੀਸ ਵਲੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਚੋਂ ਲਈ ਸ਼ੱਕੀ ਵਿਅਕਤੀ ਦੀ ਤਸਵੀਰ ਜਨਤਕ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਪਛਾਣ ਕਰਕੇ ਪੁਲੀਸ ਨੂੰ ਸੂਚਿਤ ਕਰਨ। ਪੁਲੀਸ ਨੇ ਹੋਰ ਜਾਣਕਾਰੀ ਦੇਣ ਤੋਂ ਗੁਰੇਜ ਕਰਦਿਆਂ ਕਿਹਾ ਹੈ ਕਿ ਉਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ।

Advertisement

Advertisement
×